(ਸਮਾਜ ਵੀਕਲੀ)
ਪਾਠ ਕਿੱਥੋਂ ਪੜ੍ਹ ਲਿਆ ਤੂੰ ਪਿਆਰ ਦਾ,
ਡਰ ਨਾ ਰੱਖੇਂ ਦਿਲ ਦੇ ਵਿਚ ਸੰਸਾਰ ਦਾ।
ਸਿੱਖ ਕਾਬੂ ਪਾਣਾ ਆਪਣੇ ਆਪ ਤੇ,
ਸਿਰ ਸਦਾ ਨੀਵਾਂ ਹੋਵੇ ਹੰਕਾਰ ਦਾ।
ਹੱਥ ਨਾ ਪਾਈਂ ਛੇਤੀ ਤਲਵਾਰ ਨੂੰ,
ਲੈ ਲਈਂ ਪਹਿਲਾਂ ਸਹਾਰਾ ਪਿਆਰ ਦਾ।
ਨਾਰ ਕਰ ਸਕਦੀ ਤਰੱਕੀ ਹੋਰ ਵੀ,
ਖਹਿੜਾ ਛੱਡੇ ਉਹ ਜੇਕਰ ਸ਼ਿੰਗਾਰ ਦਾ।
ਸਾਡੇ ਵਿਚ ਹੀ ਘਾਟ ਸੀ ਕੋਈ, ਤਾਂ ਹੀ
ਸਾਮ੍ਹਣਾ ਕਰਨਾ ਪਿਆ ਹਾਰ ਦਾ।
ਜਿੱਥੇ ਵੀ ਉਹ ਹੋਵੇ, ਖ਼ੁਸ਼ ਵਸੇ,
ਸਾਨੂੰ ਲਾਲਚ ਨਾ ਉਦ੍ਹੇ ਦੀਦਾਰ ਦਾ।
ਹੋਰ ਵੀ ਗ਼ਮ ਉਹ ਦੇ ਸਕਦਾ’ਮਾਨ’ਜੀ,
ਹੁਣ ਭਰੋਸਾ ਕੋਈ ਨਾ ਗ਼ਮਖ਼ਾਰ ਦਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly