(ਸਮਾਜ ਵੀਕਲੀ)
ਬੁਜ਼ਦਿਲ ਨੇ ਉਹ ਜੋ ਮੌਤ ਨੂੰ ਆਵਾਜ਼ਾਂ ਦਿੰਦੇ ਨੇ,
ਅਸੀਂ ਮਰਕੇ ਵੀ ਜੀਊਣ ਦੀ ਰਸਮ ਨਿਭਾਈ ਗਈ।
ਕਬਰਿਸਤਾਨ ਸਮਝ ਕੇ ਇਸ ਵਯੂਦ ਨੂੰ ਯਾਰੋ,
ਹਰ ਖ਼ਾਬ ਦੀ ਕਬਰ ਇਸ ਦਿਲ ‘ਤ ਬਣਾਈ ਗਈ।
ਭਟਕਦੇ ਨੇ ਬਿਰਹੋਂ ਦੀ ਅੱਗ ਬੁਝਾਉਣ ਲਈ,
ਅਸੀਂ ਤੁਫ਼ਾਨਾਂ ਦੀ ਲਾਈ ਯਾਰੋ ਤੁਫ਼ਾਨਾਂ ਤੋਂ ਬੁਝਾਈ ਏ।
ਆਪਣਾ ਬਣਾ ਕੇ ਸਾਨੂੰ ਪਿੱਠ ਪਿੱਛੇ ਵਾਰ ਕੀਤੇ,
ਦੋਸਤਾਂ ਨੇ ਦੇਖੋ ਕਿੰਨੀ ਦੋਸਤੀ ਜਿਤਾਈ ਏ।
ਕਿੰਨੀ ਇੱਤਫਾਕ ਅਸੀਂ ਸੋਚ ਵੀ ਨਾ ਸਕੇ,
ਸਾਡੇ ਲਈ ਤਾਂ ਯਾਰੋ, ਉਸ ਦੀ ਜੂਹ ਵੀ ਪਰਾਈ ਏ।
ਮਰਜ਼ੀ ਦੇ ਫੁੱਲ ਬੀਜੇ, ਮਰਜ਼ੀ ਦੇ ਬੀਜੇ ਕੰਡੇ,
‘ਮਹਿਦੰਰ’ ਨੇ ਜ਼ਿੰਦ ਉਹ ਦੇ ਨਾਮੇ ਲਾਈ ਗਈ।-ਲੇਖਕ ਮਹਿੰਦਰ ਸਿੰਘ ਝੱਮਟ ਪਿੰਡ ਅੱਤਵਾਲ ਜ਼ਿਲ੍ਹਾ ਹੁਸ਼ਿਆਰਪੁਰ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly