ਗ਼ਜ਼ਲ

(ਸਮਾਜ ਵੀਕਲੀ)
ਚਾਹੇ ਦੁੱਖਾਂ ਘੇਰੀ ਸਾਡੀ ਜਾਨ ਹੈ,

ਫਿਰ ਵੀ ਸਾਡੇ ਹੋਠਾਂ ਤੇ ਮੁਸਕਾਨ ਹੈ।
ਰਹਿੰਦੇ ਹਾਂ ਚੜ੍ਹਦੀ ਕਲਾ ਵਿਚ ਹਰ ਸਮੇਂ,
ਯਾਰੋ, ਸਾਡੀ ਤਾਂ ਇਹ ਹੀ ਪਹਿਚਾਨ ਹੈ।
ਮੰਗ ਕੇ ਖਾਂਦੇ ਕੇਵਲ ਬੇਗੈਰਤੇ,
‘ਕੰਮ ਕਰਕੇ ਖਾਣਾ’ਸਾਡੀ ਸ਼ਾਨ ਹੈ।
‘ਕੱਠੇ ਰਹਿ ਕੇ ਕੁਝ ਨਾ ਸਾਡਾ ਵਿਗੜਨਾ,
ਵੱਖਰੇ ਰਹਿ ਕੇ ਹੋਣਾ ਨੁਕਸਾਨ ਹੈ।
ਕਾਮਿਆਂ ਬਾਰੇ ਜੋ ਸੋਚੇ ਹਰ ਸਮੇਂ,
ਉਹ ਉਨ੍ਹਾਂ ਨੂੰ ਲੱਗਦਾ ਭਗਵਾਨ ਹੈ।
ਲੋਕ ਉਸ ਅਫਸਰ ਤੇ ਕਰਦੇ ਮਾਣ ਨੇ,
ਕੋਲ ਜਿਸ ਦੇ ਪਹੁੰਚਣਾ ਆਸਾਨ ਹੈ।
ਦੇਖ ਕੇ ਉਸ ਨੂੰ ਉਨ੍ਹਾਂ ਨੂੰ ਚਾਅ ਚੜ੍ਹੇ,
ਪਾਠਕਾਂ ਨੂੰ ਜੋ ਕਵੀ ਪਰਵਾਨ ਹੈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਚਾਇਨਾ ਡੋਰ
Next articleਵਿਧਾਇਕ ਚੀਮਾ ਨੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਧਾਰਮਿਕ ਸਮਾਗਮ ਕਰਵਾਇਆ