(ਸਮਾਜ ਵੀਕਲੀ)
ਚਿੱਟੇ ਚਿੱਟੇ ਹੰਸ ਕਵੀ ਕਾਲ਼ੇ ਨਾ ਕਰ
ਜੁੱਤਮ ਜੁੱਤੀ ਭੜਿਆ ਵਾਹਲ਼ੇ ਨਾ ਕਰ
ਹੱਦ ਸ਼ਰਾਫ਼ਤ ਦੀ ਕਰ ਬਣਦੇ ਪਾਰ ਕਵੀ
ਜੋਬਨ ਦਗਦੇ ਇਉਂ ਹੁਸਨ ਦੁਆਲ਼ੇ ਨਾ ਕਰ
ਦੀਵੇ ਜਗਣੇ ਖਹਿ ਖਹਿ ਨਾਲ਼ ਤੂਫ਼ਾਨਾਂ ਦੇ
ਰੱਖੀਂ ਆਸਾਂ ਬੰਦ ਅਜੇ ਆਲ਼ੇ ਨਾ ਕਰ
ਨਾਲ਼ ਜੁਗਾੜਾਂ ਲੈ ਸਨਮਾਨ ਲਵੇਂ
ਹੇਰਾਫ਼ੇਰੀਆਂ ਘਾਲ਼ੇ-ਮਾਲ਼ੇ ਨਾ ਕਰ
ਨਾ ਕਰ ਕਲਮਾਂ ਨਾਲ਼ ਸ਼ਰੀਕਪੁਣਾ
ਘਰ ਬੈਠੇ ਸ਼ਾਇਰ ਯਾਰ ਦੁਆਲ਼ੇ ਨਾ ਕਰ
ਸ਼ੋਹਰਤ ਕੁਰਸੀ ਨਾ ਹੀ ਪ੍ਧਾਨੀ ਰਹਿਣੀ
ਖਿੱਚ ਲ਼ਕੀਰਾਂ ਮਿੱਟੀ ਦੇ ਪਾਲ਼ੇ ਨਾ ਕਰ
ਮੈਂ ਸਨਮਾਨ ਕਰੂੰ ਤੇਰਾ ਤੂੰ ਮੇਰਾ ਕਰ
ਇੰਝ ਚਲ਼ਾਕੀਆਂ ਇਹ ਤੂੰ ਚਾਲ਼ੇ ਨਾ ਕਰ
ਫੈਸ਼ਨ ਸ਼ੋਅ ਕਵੀ ਦਰਬਾਰ ਬਣੇ ਬੀਬਾ
ਲਿਖ ਲਿਖ ਸਤਰਾਂ ਕਾਗਜ਼ ਇਹ ਕਾਲ਼ੇ ਨਾ ਕਰ
ਨਜ਼ਰ ਕਲਮ ਦੀ ਤੇਰੇ ਉੱਪਰ ਵੀ “ਬਾਲੀ”
ਟਾਲਣ ਨੂੰ ਮੁਰਗ਼ੇ ਬੋਤਲ਼ ਢਾਲ਼ੇ ਨਾ ਕਰ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly