(ਸਮਾਜਵੀਕਲੀ)
ਪਲਟ ਕੇ ਉਸ ਨੇ ਦੁਬਾਰਾ ਵੇਖਿਆ।
ਤੀਲਿਆਂ ਦੇ ਵਿਚ ਸ਼ਰਾਰਾ ਵੇਖਿਆ।
ਸੁਬਹ ਨੇ ਲਹਿਰਾਂ ਨੂੰ ਚੁੰਮਿਆਂ ਇਸ ਤਰਾਂ,
ਖ਼ੂਬਸੂਰਤ ਇਕ ਨਜ਼ਾਰਾ ਵੇਖਿਆ।
ਜ਼ਿੰਦਗੀ ਵੀ ਇਕ ਗ਼ਜ਼ਬ ਦਾ ਖੇਲ ਹੈ,
ਕੋਈ ਜਿਤਿਆ ਕੋਈ ਹਾਰਾ ਵੇਖਿਆ।
ਸ਼ਾਦਮਾਨੀ ਦਾ ਘੁਮੰਡ ਚੰਗਾ ਨਹੀਂ,
ਚਮਕ ਕੇ ਟੁੱਟਿਆ ਸਿਤਾਰਾ ਵੇਖਿਆ।
ਝੜ ਗਏ ਜਦ ਫੁਲ ਤਾਂ ਖ਼ੁਸ਼ਬੂ ਛੱਡ ਗਈ,
ਚਮਨ ਵਿਚ ਮੌਸਮ ਵਿਚਾਰਾ ਵੇਖਿਆ।
ਖੇਡਦਾ ਸੀ ਜੋ ਕਦੀ ਬਿਜਲੀ ਦੇ ਸੰਗ,
ਦੂਰ ਇਕ ਬੱਦਲ ਆਵਾਰਾ ਵੇਖਿਆ।
‘ਬਾਲਮ’ ਕਿਸ ਖੇਤ ਦੀ ਤੂੰ ਮੂਲੀ ਏਂ,
ਇਹ ਜਹਾਂ ਤੈਥੋਂ ਵੀਂ ਪਿਆਰਾ ਵੇਖਿਆ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਵਟਸਐਪ 98156-25409, ਐਡਮੰਟਨ ਕਨੇਡਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly