(ਸਮਾਜ ਵੀਕਲੀ)
ਕੁੱਝ ਕੁ ਸੀ ਜੋ ਪੱਲੇ ਇੱਜ਼ਤ, ਆਪ ਗੁਆ ਆਏ ਸਾਹਿਬ
ਛਿੱਤਰਾਂ ਦੇ ਨਾਲ ਸਿਰੋਂ ਧੌੜੀ, ਜਾਹ ਲੁਹਾ ਆਏ ਸਾਹਿਬ
ਅਸਫ਼ਲ਼ ਹੋਏ ਜੋ ਨੇ ਘਰ ਤੋਂ, ਵਤਨ ਕਿਵੇਂ ਸੰਭਾਲਣਗੇ
ਲੁੱਟ ਖਜ਼ਾਨਾ ਧੇਲੀ ਧੇਲੀ, ਹੋਸ਼ ਉਡਾ ਆਏ ਸਾਹਿਬ
ਆਵਾਜ਼ ਇਹੇ ਕਿਰਤੀਂਆਂ ਦੀ , ਰੋਹ ਬਣੇਗੀ ਰੋਕ ਲਵੀਂ
ਚੱਕਰ ਧਰਤੀ ਦਾ ਲਾ ਕਹਿੰਦੇ , ਰੋਅਬ ਦਿਖਾ ਆਏ ਸਾਹਿਬ
ਕਾਤਲ ਨੂੰ ਕਤਲ ਕਰਾਂ ਜੈ ਮੈਂ, ਜੁਰਮ-ਗੁਨਾਹ ਕਹੋ ਨਾ ਇਹ
ਕਤਲ ਹਜ਼ਾਰਾਂ ਬੇ-ਗੁਨਾਹਾਂ ਦਾ, ਗੰਗਾ ਨੁਹਾ ਆਏ ਸਾਹਿਬ
ਸਤਵੰਤ ਨਹੀਂ ਬੇਅੰਤ ਕਿਸੇ, ਮਾਂਵਾਂ ਜੰਮੇ ਹੋਰ ਉਹੋ
ਜੁਲਮ ਕਮਾ ਧੌਂਸੇ ਅਪਣੇ ਤਾਂ, ਹੀ ਵਜਵਾ ਆਏ ਸਾਹਿਬ
ਇਤਿਹਾਸ ਗਵਾਹ ਰਹੇਗਾ ਇਹ,ਲਿਖਤਾਂ ਸੁਰਖ਼ੀਆਂ ਦੇ ਵਿਚ
ਨਾਮ-ਨਿਸ਼ਾਨ ਸ਼ਹਾਦਤ ਦੇ ਓਹ, ਮੇਟ- ਮਿਟਾ ਆਏ ਸਾਹਿਬ
ਜਲਿਆਂ ਵਾਲੇ ਬਾਗ਼ ਦਿਲਾਂ ਵਿਚ, ਦਹਿਸ਼ਤ ਗੋਲੀਆਂ ਦੀ ਹੈ
ਯਾਰ ਗਦਾਰਾਂ ਦੇ ਬਣ ਦੇਖੋ, ਕਬਰ ਲੁਕਾ ਆਏ ਸਾਹਿਬ
ਸਾਡੇ ਜਿਸਮਾਂ ਦੇ ਕਰ ਸੌਦੇ, ਵੇਚ ਤੁਰੇ ਹੀ ਮਾਂ “ਬਾਲੀ”
ਦੱਲੇ ਆਖਾਂ ਨਾ, ਤਾਂ ਕੀ ਆਖਾਂ, ਪੱਤ ਰੁਲ਼ਾ ਆਏ ਸਾਹਿਬ
ਇਤਿਹਾਸ ਮਿਟਾ ਨਾ ਦੁਹਰਾ ਏ, ਲੋਕ ਕਥਾਵਾਂ ਬਣ ਚੁੱਕੈ
ਰੇਤਗੜੵ ਸ਼ਹਾਦਤ ਕੌਮ ਦੀ, ਦੇਖ ਭੁਲਾ ਆਏ ਸਾਹਿਬ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly