(ਸਮਾਜ ਵੀਕਲੀ)
ਔਖਾ ਸਾਰਾ ਜੱਗ ਓ ਭਾਈਆ।
ਨੰਗੇ ਪੈਰ ਤੇ ਅੱਗ ਓ ਭਾਈਆ।
ਲੈ ਆਂਦਾ ਸੂ ਡੰਗ ਦਾ ਆਟਾ,
ਆਪਣੀ ਵੇਚ ਕੇ ਪੱਗ ਓ ਭਾਈਆ।
ਜ਼ੁਲਮ ਦੇ ਹੱਥੀਂ ਖੁੱਭੀਆਂ ਸੁਰੀਆਂ,
ਮਜ਼ਲੂਮਾਂ ਦੀ ਰੱਗ਼ ਓ ਭਾਈਆ।
ਚਿੱਟੇ ਮੂੰਹ ਤੇ ਵੱਡੀਆਂ ਪੱਗਾਂ,
ਠੱਗ ਓ ਭਾਈਆ ਠੱਗ ਓ ਭਾਈਆ।
ਬਿਨ ਸੱਜਣਾ ਸ਼ੀਰਾਜ਼ ਹੈਯਾਤੀ,
ਮੁੰਦਰੀ ਬਾਝੋਂ ਨੱਗ਼ ਓ ਭਾਈਆ।
ਮਜ਼ਹਰ ਸ਼ੀਰਾਜ਼, ਲਹਿੰਦਾ ਪੰਜਾਬ
+923454216319
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly