ਗ਼ਜ਼ਲ

ਦਾਦਰ ਪੰਡੋਰਵੀ

(ਸਮਾਜ ਵੀਕਲੀ)

ਦਿਸਹੱਦੇ ਤੋਂ ਪਾਰ ਬੁਲਾਵੀਂ ਨਾ ਮੈਨੂੰ ਫ਼ਿਲਹਾਲ।
ਘਰ ਦੀ ਗਰਦਿਸ਼ ਬੱਝ ਗਈ ਹੈ ਪੱਕੀ ਪੈਰਾਂ ਨਾਲ।

ਜੇ ਨਾ ਪੈਰਾਂ ਹੇਠੋਂ ਧਰਤੀ ਖਿਸਕਣ-ਖਿਸਕਣ ਕਰਦੀ,
ਸਿਰ ‘ਤੇ ਡੋਲ ਰਿਹਾ ਅੰਬਰ ਵੀ ਲੈਣਾ ਸੀ ਸੰਭਾਲ।

ਮੁੱਠੀ ਭਰ ਰੇਤਾ ਨੂੰ ਹੀ ਕੁਝ ਹੰਝੂ ਅਰਪਣ ਕਰਕੇ,
ਪੁੱਛ ਨਹੀਂ ਹੋਣਾ ਇੰਝ ਸੁੱਕੇ ਦਰਿਆਵਾਂ ਦਾ ਹਾਲ।

ਗਿੱਲਿਆਂ ਨੈਣਾਂ ਵਾਲਾ ਚਿਹਰਾ ਛੱਡ ਤਾਂ ਆਇਆਂ ਲੇਕਿਨ,
ਡਰ ਵੀ ਲਗਦੈ ਖੁਰ ਨਾ ਜਾਵੇ ਸ਼ੀਸ਼ੇ ਪਿਛਲੀ ਝਾਲ।

ਸ਼ੋਰ ਬਾਜ਼ਾਰ ਦਾ ਸੁਣਕੇ ਜੇਕਰ ਸੁੱਟੀ ਹੁੰਦੀ ਵੰਝਲੀ,
ਬਾਂਸ ਦਿਆਂ ਰੁੱਖਾਂ ਨੂੰ ਰਹਿੰਦਾ ਸਾਰੀ ਉਮਰ ਮਲਾਲ।

ਤੇਰੀ ਮੀਨਾਕਾਰੀ ਵਿਚ ਹੀ ਹੋਣੀ ਕੋਈ ਖ਼ਾਮੀ,
ਵਰਨਾ ਅਰਥਾਂ ਤੁਰ ਪੈਣਾ ਸੀ ਕਵਿਤਾਵਾਂ ਦੇ ਨਾਲ।

ਸ਼ੀਸ਼ੇ ਦੀ ਬੋਤਲ ਵਿਚ ਉਸ ਨੂੰ ਸਾਂਭ-ਸਾਂਭ ਕੇ ਰੱਖਾਂ,
ਉਹ ਅਪਣੀ ਤਸਵੀਰ ਦੇ ਗਿਆ ਵਾਹ ਕੇ ਪਾਣੀ ਨਾਲ।

#ਦਾਦਰ_ਪੰਡੋਰਵੀ
0034602153704

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮੈਡਮ ਜੀ – ਸਾਡੇ ਘਰ ਹਲਦੀ ਨੀ ਹੁੰਦੀ!*
Next articleਹੱਕਾਂ ਦੀ ਪ੍ਰਾਪਤੀ, ਕਾਡਰ ਦੀ ਲਾਮਬੰਦੀ ਅਤੇ ਤਕੜੇ ਸੰਘਰਸ਼ ਲਈ ਕੰਪਿਊਟਰ ਅਧਿਆਪਕ ਅੱਜ 7 ਮਈ ਨੂੰ ਜਲੰਧਰ ਵਿਖੇ ਕਰਨਗੇ ਕਨਵੈਨਸ਼ਨ:- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ