ਗ਼ਜ਼ਲ

ਬਿਸ਼ੰਬਰ ਅਵਾਂਖੀਆ

(ਸਮਾਜ ਵੀਕਲੀ)

ਮਤਲਬੀ ਲੋਕਾਂ ‘ਚ ਥੋੜ੍ਹੀ ਵੀ ਵਫ਼ਾ ਹੁੰਦੀ ਨਹੀਂ ।
ਕੁੱਝ ਕੁ ਮਰਜ਼ਾਂ ਦੀ ਜ਼ਮਾਨੇ ਵਿਚ ਦਵਾ ਹੁੰਦੀ ਨਹੀਂ ।

ਤੁਰਨ ਲੱਗੇ ਠੋਕਰਾਂ ਤੋਂ ਵੀ ਸਬਕ ਮਿਲਦੈ ਨਵਾਂ,
ਰਾਹ ਦੀ ਹਰ ਠੋਕਰ ਮੁਸਾਫ਼ਿਰ ਲਈ ਸਜ਼ਾ ਹੁੰਦੀ ਨਹੀਂ ।

ਆਪਣੀਆਂ ਕੁੱਝ ਗਲਤੀਆਂ ਵੀ ਬਣਨ ਦੁੱਖਾਂ ਦੀ ਵਜ੍ਹਾ,
ਉਂਝ ਹਰ ਇੱਕ ਦੁੱਖ ਵਿੱਚ ਰੱਬ ਦੀ ਰਜ਼ਾ ਹੁੰਦੀ ਨਹੀਂ ।

ਇਸ ਫ਼ਿਜ਼ਾ ਦੀ ਗੋਦ ਵਿੱਚ ਹਰ ਇੱਕ ਸ਼ੈਅ ਅਨਮੋਲ ਹੈ,
ਘਾਹ ਦੀ ਤਿੜ ਤੱਕ ਇੱਥੇ ਬੇਵਜ੍ਹਾ ਹੁੰਦੀ ਨਹੀਂ ।

ਖਾਸ ਥਾਂ ਦਿੰਦੇ ਹਾਂ ਜਿਹਨਾਂ ਨੂੰ ਅਸੀਂ ਦਿਲ ਵਿੱਚ ਸਦਾ,
ਕਿਉਂ ਅਸਾਡੇ ਲਈ ਉਨ੍ਹਾਂ ਦੇ ਦਿਲ ‘ਚ ਥਾਂ ਹੁੰਦੀ ਨਹੀਂ ।

ਸਿਰਫ਼ ਮੌਕਾ ਮਿਲਣ ‘ਤੇ ਹੱਥਾਂ ‘ਚ ਦਿਸਦੀ ਹੈ ਕਲਾ,
ਦੱਸ ਕਿਹੜਾ ਹੱਥ ਹੈ ਜਿਸ ਹੱਥ ਵਿੱਚ ਕਲਾ ਹੁੰਦੀ ਨਹੀਂ ।

ਬਿਸ਼ੰਬਰ ਅਵਾਂਖੀਆ

ਮੋ-9781825255

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਲ੍ਹ ਪ੍ਰਵੇਸ਼
Next articleਧਰਮ ਰੂਪੀ ਘੋੜੇ ਨੂੰ ਵੱਖ ਵੱਖ ਮਤਾਂ ਦਾ ਰੰਗ !