ਗ਼ਜ਼ਲ

ਜਗਦੀਸ਼ ਰਾਣਾ

(ਸਮਾਜ ਵੀਕਲੀ)

 

ਗ਼ਲਤ ਨੂੰ ਤੂੰ ਗ਼ਲਤ ਜੇ ਕਹਿਣਾ ਨਹੀਂ ਹੈ।
ਫੇਰ ਅਪਣਾ ਸਾਥ ਵੀ ਰਹਿਣਾ ਨਹੀਂ ਹੈ।

ਜੇ ਕਲੀ ਕਚਨਾਰ ਦੀ ਤੂੰ ਫਿਰ ਮਧੋਲੀ,
ਮਾਲੀਆ ! ਹੁਣ ਭੌਰ ਨੇ ਸਹਿਣਾ ਨਹੀਂ ਹੈ।

ਖ਼ੂਬਸੂਰਤ ਏਂ ਬਹੁਤ, ਪਰ ਹੈ ਕਮੀ ਇਹ,
ਕੋਲ਼ ਤੇਰੇ ਸ਼ਰਮ ਦਾ ਗਹਿਣਾ ਨਹੀਂ ਹੈ।

ਪੜ੍ਹ ਲਿਆ ਇਤਿਹਾਸ ਜਿਸ ਨੇ ਰਹਿਬਰਾਂ ਦਾ,
ਫੇਰ ਉਸ ਨੇ ਟਿਕ ਕੇ ਤਾਂ ਬਹਿਣਾ ਨਹੀਂ ਹੈ।

ਪਿੰਗਲਿਆਂ ਦੇ ਨਾਲ਼ ਤੋਰੇਂ ਰਜਨੀਆਂ ਤੂੰ,
ਪਾਪ ਹੈ ਇਹ,ਹੁਣ ਕਿਸੇ ਸਹਿਣਾ ਨਹੀਂ ਹੈ।

ਮੰਗਵੇਂ ਖੰਭਾਂ ਤੇ ਜੇ ਉੱਡਦਾ ਰਿਹਾ ਤੂੰ,
ਫਿਰ ਭਰੋਸਾ ਖ਼ੁਦ ਤੇ ਹੀ ਰਹਿਣਾ ਨਹੀਂ ਹੈ।

ਚੜ੍ਹ ਗਿਆ ਹੈ ਰੰਗ ਰੂਹ ਤੇ ਆਸ਼ਿਕੀ ਦਾ,
ਇਹ ਮਜੀਠੀ ਰੰਗ ਹੁਣ ਲਹਿਣਾ ਨਹੀਂ ਹੈ।

ਰਹਿਣਗੇ ਬਦਕਾਰ ਭਾਰੂ, ਚੰਗਿਆਂ ਨੇ,
ਜੇ ਬਦੀ ਦੇ ਸੰਗ ਹੀ ਖਹਿਣਾ ਨਹੀਂ ਹੈ।

ਸੁੱਕ ਗਏ ਪਥਰਾਅ ਗਏ ਹਨ ਨੈਣ ਰਾਣੇ,
ਹੁਣ ਮਿਲੇਂ ਵੀ ਤੂੰ,ਇਨ੍ਹਾਂ ਵਹਿਣਾ ਨਹੀਂ ਹੈ।

ਜਗਦੀਸ਼ ਰਾਣਾ

ਸੰਪਰਕ – 9872630635

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ
Next articleਅਜੋਕੇ ਪੰਜਾਬ ਦੀ ਹਾਲਤ