(ਸਮਾਜ ਵੀਕਲੀ)
ਮਾਪੇ ਹਰ ਪਲ ਜਿਉਂਦੇ ਰਹਿਣ ਦੁਆਵਾਂ ਵਿਚ।
ਪਰ ਇਤਫ਼ਾਕ ਨੀਂ ਦਿਸਦਾ ਭੈਣ ਭਰਾਵਾਂ ਵਿਚ।
ਬੱਚਿਆਂ ਖ਼ਾਤਰ ਮਾਪੇ ਕੀ ਕੁਝ ਕਰਦੇ ਨਹੀਂ ,
ਜ਼ਫ਼ਰ , ਮਿਹਨਤਾਂ ਜਾਲਣ ਧੁੱਪਾਂ , ਛਾਵਾਂ ਵਿਚ।
ਮੁਸ਼ਕਿਲ ਵੇਲੇ ਆਪਣੇ ਪਰਖੇ ਜਾਣ ਸਦਾ ,
ਦਿਲ ਦਹਿਲਾਏ ਕਰੋਨਾ ਸਮੇਂ ਸੇਵਾਵਾਂ ਵਿਚ।
ਜੂਠੇ ਡੂਨੇ , ਪੱਤਲਾਂ ਸੁੱਟਦੇ ਸੜਕਾਂ ‘ ਤੇ ,
ਕੂੜਾ ਨਿੱਤ ਵਹਾਵਣ ਜਾ ਦਰਿਆਵਾਂ ਵਿਚ।
ਹਾਰਨ ਵੱਜਦੇ ਉੱਚੇ ਸੁਣਦੇ ਗੱਡੀਆਂ ਦੇ ,
ਸ਼ੋਰ ਸ਼ਰਾਬਾ ਘੁਲਦਾ ਜਾਏ ਫ਼ਿਜਾਵਾਂ ਵਿਚ।
ਅਪਰਾਧ ਦਿਨੋ ਦਿਨ ਵਧਦੇ ਤਾਹੀਓਂ ਨਹੀਂ ਘਟਦੇ?
ਦੇਰੀ ਉਮਰੋਂ ਲੰਮੀ ਸਖ਼ਤ ਸਜ਼ਾਵਾਂ ਵਿਚ।
ਰੀਸੋ ਰੀਸੀ ਆਪਣਾ ਖ਼ਰਚ ਵਧਾਈਏ ਨਾ
ਚੌੜ ਹੋ ਜਾਂਦਾ ਝੁੱਗਾ ਚਾਵਾਂ ਚਾਵਾਂ ਵਿਚ।
ਜਿਸ ਨੂੰ ਵੀ ਸਮਝਾਈਏ ਗੱਲ ਉਹ ਸੁਣਦਾ ਨਹੀਂ ,
‘ਲਾਂਬੜਾ’ ਹਰਜ਼ ਨ ਕੋਈ ਦੇਣ ਸੁਝਾਵਾਂ ਵਿਚ।
ਸੁਰਜੀਤ ਸਿੰਘ ਲਾਂਬੜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly