ਗ਼ਜ਼ਲ

(ਸਮਾਜ ਵੀਕਲੀ)

ਜੇ ਉਸ ਨੂੰ ਬੋਲਣ ਦਾ ਜ਼ਰਾ ਵੀ ਹੁੰਦਾ ਚੱਜ,
ਘਰ ਤੋਂ ਬਾਹਰ ਨਾ ਉਹ ਫਿਰਦਾ ਹੁੰਦਾ ਅੱਜ।
ਉਹ ਬੱਚਾ ਕਦੇ ਅੱਗੇ ਨ੍ਹੀ ਵਧ ਸਕਦਾ ਯਾਰੋ,
ਜੋ ਮਾਂ-ਪਿਉ ਤੋਂ ਆਪਣੇ ਔਗੁਣ ਲੈਂਦਾ ਕੱਜ।
ਉਹ ਸਮਾਂ ਆਣ ‘ਚ ਹਾਲੇ ਸਮਾਂ ਲੱਗੇਗਾ ਯਾਰੋ,
ਜਦ ਆਜ਼ਾਦ ਹੋ ਕੇ ਫੈਸਲੇ ਕਰ ਸਕਣਗੇ ਜੱਜ।
ਵੋਟਾਂ ਪੈਣ ਤੋਂ ਪਹਿਲਾਂ ਜੋ ਕੀਤੇ ਸਨ ਵਾਅਦੇ,
ਉਹਨਾਂ ਨੂੰ ਭੁਲਣ ਲਈ ਨੇਤਾ ਲਾਣਗੇ ਪੱਜ।
ਜਿਸ ਕੋਲ ਹੈ ਨ੍ਹੀ ਕੁੱਝ ਵੀ,ਉਹ ਤਾਂ ਰੋਵੇਗਾ ਹੀ,
ਜਿਸ ਕੋਲ ਹੈ ਸਭ ਕੁੱਝ ਹੀ, ਉਹ ਵੀ ਰੋਵੇ ਅੱਜ।
ਇਹ ਕੇਵਲ ਸਾਡੇ ਦੇਸ਼ ਦੇ ਵਿੱਚ ਹੀ ਸੰਭਵ ਹੈ,
ਲੈ ਬੈਂਕਾਂ ਤੋਂ ਕਰਜ਼ੇ, ਲੋਕੀਂ ਜਾਂਦੇ ਭੱਜ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

Previous articleਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ
Next articleਰਿਸ਼ਤਿਆਂ ਦੀ ਅਹਿਮੀਅਤ