(ਸਮਾਜ ਵੀਕਲੀ)
ਸੂਲਾਂ ਉੱਤੇ ਜਿਹੜੇ ਪੈਰ ਟਿਕਾਵਣਗੇ,
ਉਹ ਬੰਦੇ ਹੀ ਸਾਡਾ ਸਾਥ ਨਿਭਾਵਣਗੇ।
ਉਹਨਾਂ ਖ਼ੁਦ ਵੀ ਸੜ ਕੇ ਸੁਆਹ ਹੋ ਜਾਣਾ ਹੈ,
ਜਿਹੜੇ ਨਫਰਤ ਦੀ ਅਗਨੀ ਫੈਲਾਵਣਗੇ।
ਉਹਨਾਂ ਨੂੰ ਕਿਧਰੇ ਵੀ ਢੋਈ ਨ੍ਹੀ ਮਿਲਣੀ,
ਜਿਹੜੇ ਬੰਦੇ ਹੱਕ ਪਰਾਇਆ ਖਾਵਣਗੇ।
ਰੱਜੇ ਤਾਂ ਸੁੱਖ ਦੀ ਨੀਂਦੇ ਸੌਂ ਜਾਵਣਗੇ,
ਪਰ ਭੁੱਖੇ ਰੋਟੀ ਖਾਤਰ ਕੁਰਲਾਵਣਗੇ।
ਲੋਕ ਖ਼ੁਦਾ ਵਾਂਗਰ ਉਹਨਾਂ ਨੂੰ ਪੂਜਣਗੇ,
ਜਿਹੜੇ ਲੋਕਾਂ ਦੇ ਰਾਹ ਨੂੰ ਰੁਸ਼ਨਾਵਣਗੇ।
ਆਪਣਾ ਵਤਨ ਜਿਨ੍ਹਾਂ ਨੂੰ ਜਾਨੋਂ ਪਿਆਰਾ ਹੈ,
ਉਹ ਇਸ ਦੀ ਖਾਤਰ ਫਾਂਸੀ ਚੜ੍ਹ ਜਾਵਣਗੇ।
ਉੱਥੇ, ਉੱਥੇ ਚਾਨਣ ਹੁੰਦਾ ਜਾਵੇਗਾ,
ਜਿੱਥੇ, ਜਿੱਥੇ ਚੰਗੇ ਬੰਦੇ ਜਾਵਣਗੇ ।
ਉਹ ਜੁੱਗ ਆਖਰ ਆ ਕੇ ਰਹਿਣਾ ਹੈ ‘ਮਾਨਾ’,
ਜਦ ਭੁੱਖੇ ਵੀ ਰੱਜ ਕੇ ਰੋਟੀ ਖਾਵਣਗੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly