ਗ਼ਜ਼ਲ

(ਸਮਾਜ ਵੀਕਲੀ)

ਲੁਕਦਾ ਨਹੀਂ ਲਕੋਵਾਂ ਦੁੱਖੜਾ
ਕਿੱਥੇ ਜਾ ਕੇ ਰੋਵਾਂ ਦੁੱਖੜਾ

ਫਿਰ ਵੀ ਬਾਕੀ ਰਹਿ ਜਾਂਦਾ ਏ
ਸ਼ਬਦਾਂ ਵਿੱਚ ਪਰੋਵਾਂ ਦੁੱਖੜਾ

ਗ਼ਲਦਾ ਵੀ ਨਾ ਜੈ ਵੱਢੀ ਦਾ
ਨੀਰਾਂ ‘ਵਿੱਚ ਡੁਬੋਵਾਂ ਦੁੱਖੜਾ

ਓਹਨੀ ‘ਵਾਰੀ ਜਾਨ ਨਿੱਕਲੇ
ਜਿੰਨੀ ਵਾਰੀ ਛੋਵਾਂ ਦੁੱਖੜਾ

ਭੋਰਾ ਰੰਗ ਵਟਾਉਂਦਾ ਵੀ ਨਾ
ਨਾਲ ਲਹੂ ਦੇ ਧੋਵਾਂ ਦੁੱਖੜਾ

ਸਿਰ ‘ਤੇ ਢੋਵਾਂ ਗੁਰਬਤ ਯਾਰਾ
ਦਿਲ ‘ਤੇ ਜਿੰਮੀ ਢੋਵਾਂ ਦੁੱਖੜਾ

8195907681
ਜਿੰਮੀ ਅਹਿਮਦਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਤੂਰ
Next articleਰਾਜੇਸ਼ ਬਾਗਾ ਨੂੰ ਪ੍ਰਦੇਸ਼ ਭਾਜਪਾ ਦਾ ਜਨਰਲ ਸਕੱਤਰ ਨਿਯੁਕਤ ਕਰਨ ‘ਤੇ ਭਾਜਪਾ ਆਗੂਆਂ ਖੋਜੇਵਾਲ ਦੀ ਅਗਵਾਈ ਚ ਕੀਤਾ ਗਿਆ ਸਨਮਾਨਿਤ