ਗ਼ਜ਼ਲ

ਗੁਰਮੀਤ ਸਿੰਘ ਸੋਹੀ

(ਸਮਾਜ ਵੀਕਲੀ)

ਜਿੱਥੋਂ ਚੱਲਿਆ ਸੀ ਉੱਥੇ ਹੀ ਜਾ ਡਿੱਗਿਆ
ਗਮਾਂ ਨੂੰ ਮੁੜ ਕੀਤਾ ਤੂੰ ਸਲਾਮ ਮੇਰੇ ਦਿਲਾ

ਪਹਿਲਾਂ ਹੀ ਵਕਤ ਨੇ ਕਈ ਠੋਕਰਾਂ ਸੀ ਮਾਰੀਆਂ
ਫੇਰ ਕਿਉਂ ਗੈਰਾਂ ਦਾ ਹੋਇਆ ਗੁਲਾਮ ਮੇਰੇ ਦਿਲਾ

ਦੋਸਤਾਂ ਦੀ ਦੋਸਤੀ ਨੇ ਤਾਂ ਕਈ ਰੰਗ ਦਿਖਾਏ
ਤੈਨੂੰ ਤਾਂ ਐਵੇਂ ਹੀ ਕੀਤਾ ਬਦਨਾਮ ਮੇਰੇ ਦਿਲਾ

ਰੋਂਦਿਆਂ ਨੂੰ ਹਸਾਇਆ ਤੇ ਹੱਸਦਿਆਂ ਨੂੰ ਰਵਾਇਆ
ਯਾਰਾਂ ਨੇ ਤੇਰੇ ਨਾਲ ਕੀਤੇ ਕਈ ਕਲਾਮ ਮੇਰੇ ਦਿਲਾ

ਤੇਰੀਆਂ ਚਾਹਤਾਂ ਨਾ ਮੁੱਕੀਆਂ ਤੇ ਨਾ ਮੁੱਕਣੀਆਂ ਨੇ
ਬੋਲੀ ਲਾ ਤੇਰੇ ਇਸ਼ਕ ਨੂੰ ਕੀਤਾ ਨਿਲਾਮ ਮੇਰੇ ਦਿਲਾ

ਜ੍ਹਿਨਾਂ ਦਾ ਰਾਹ ਤੱਕਿਆ ਉਹ ਨਾ ਹੁਣ ਆਉਣੇ
ਤੇਰੀ ਉਡੀਕ ਦਾ ਹੋਇਆ ਕੀ ਅੰਜ਼ਾਮ ਮੇਰੇ ਦਿਲਾ

ਦਿਲ ਦੀਆਂ ਨਸਾਂ ਸਾੜ ਯਾਦਾਂ ਦੀ ਅੱਗ ਬਾਲੀ
ਹੰਝੂਆਂ ਦਾ ਮਿਲਿਆ ‘ਸੋਹੀ’ ਨੂੰ ਇਨਾਮ ਮੇਰੇ ਦਿਲਾ

ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ (ਧੂਰੀ)
ਮੋਬਾਇਲ-9217981404

 

Previous articleਸ਼ਰੀਫ ਕੁੜੀ
Next articleਤਰਲਾ