(ਸਮਾਜ ਵੀਕਲੀ)
ਬਣੀ ਨਾ ਕੋਈ ਮਜ਼ਬੂਰੀ ਤਾਂ ਸਾਨੂੰ ਫੇਰ ਮਿਲੀ
ਰਿਸ਼ਤਾ ਸਮਝੇ ਜੇ ਜਰੂਰੀ ਤਾਂ ਸਾਨੂੰ ਫੇਰ ਮਿਲੀ
ਸ਼ਹਿਰ ਤੇਰੇ ਤੋਂ ਸਫ਼ਰ ਸਾਡਾ ਬਹੁਤ ਲੰਮੇਰਾ ਹੈ
ਜੇ ਦਿਲੋਂ ਨਾ ਪਾਵੇਂ ਦੂਰੀ ਤਾਂ ਸਾਨੂੰ ਫੇਰ ਮਿਲੀ
ਅਤੀਤ ਦੇ ਵਰਕਿਆਂ ਨੂੰ ਕਦੇ ਫਰੋਲਦਿਆਂ
ਯਾਦਾਂ ਦੀ ਚੱਲੀ ਛੂਰੀ ਤਾਂ ਸਾਨੂੰ ਫੇਰ ਮਿਲੀ
ਸਾਡੇ ਨਾਲੋਂ ਵੱਧ ਮੁਹੱਬਤ ਤੈਨੂੰ ਨਸੀਬ ਹੋਵੇ
ਵੱਟੇ ਜਦ ਕੋਈ ਘੂਰੀ ਤਾਂ ਸਾਨੂੰ ਫੇਰ ਮਿਲੀ
ਚਾਹਤ ਸੀ ਤੇਰੀ ਅੰਬਰਾਂ ‘ਚ ਉਡਾਰੀ ਲਾਉਣ ਦੀ
ਕੋਈ ਆਸ ਰਹਿ ਜੇ ਅਧੂਰੀ ਤਾਂ ਸਾਨੂੰ ਫੇਰ ਮਿਲੀ
ਤੇਰੇ ਲਈ ਦੁਆਵਾਂ ਹਮੇਸ਼ਾਂ ਮੰਗਦਾ ਰਹਿੰਦਾ ‘ਸੋਹੀ’
ਤੇਰੀ ਅਰਦਾਸ ਨਾ ਹੋਈ ਪੂਰੀ ਤਾਂ ਸਾਨੂੰ ਫੇਰ ਮਿਲੀ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ(ਧੂਰੀ)
M- 9217981404