ਗ਼ਜ਼ਲ

ਨਿਸ਼ਾਨ ਸਿੰਘ 
(ਸਮਾਜ ਵੀਕਲੀ)
ਉਹ  ਜੋ  ਅਹੁਦਾ  ਪਾ   ਬੈਠਾ  ਹੈ ।
ਮੂੰਹ  ਨੂੰ  ਛਿਕਲੀ  ਲਾ  ਬੈਠਾ ਹੈ ।
ਗੱਲ  ਕਰੇ  ਨਾ  ਲੋਕਾਂ  ਦੀ  ਹੁਣ,
ਜੋ   ਰਾਜੇ   ਦਰ  ਜਾ  ਬੈਠਾ  ਹੈ ।
ਧਨ ਤੇ  ਦੌਲਤ  ਉਸ  ਨੇ  ਪਾਈ,
ਪਰ ਉਹ ਹੋਂਦ  ਗੁਆ  ਬੈਠਾ ਹੈ ।
ਝੂਠੇ ਦੀ  ਉਹ  ਉਸਤਤ  ਕਰਦਾ ,
ਸੱਚ  ਨੂੰ  ਜੋ  ਠੁਕਰਾ  ਬੈਠਾ  ਹੈ ।
ਉੱਚਿਆਂ ਨਾਲ ਯਰਾਨਾ ਲਾ ਉਹ,
ਨੀਵੇਂ   ਭੁੱਲ –  ਭੁਲਾ   ਬੈਠਾ  ਹੈ ।
ਚੋਰ ਚੁਰਾ  ਕੇ ਲਿਖਤ  ਕਿਸੇ ਦੀ,
ਆਪਣਾ  ਨਾਂ  ਚਮਕਾ  ਬੈਠਾ  ਹੈ ।
ਖ਼ੌਰੇ  ਕਿਸ- ਕਿਸ  ਥਾਂ ‘ਤੇ  ਉੱਲੂ,
ਬੁੱਧੀਮਾਨ   ਕਹਾ    ਬੈਠਾ   ਹੈ ।
ਸੱਚ  ਉਜ਼ਾਗਰ  ਹੁੰਦੇ  ਪਲ  ਹੀ,
ਕਪਟੀ   ਨੱਕ   ਵਢਾ  ਬੈਠਾ  ਹੈ ।
ਸੱਚ ਸਦਾ ਚੁਭ  ਜਾਂਦਾ,ਫਿਰ  ਵੀ,
ਸੱਚ  ਨਿਸ਼ਾਨ  ਸੁਣਾ  ਬੈਠਾ  ਹੈ ।
ਨਿਸ਼ਾਨ ਸਿੰਘ 
ਪਿੰਡ ਤੇ ਡਾਕ : ਜੌੜਾ ਸਿੰਘਾ 
ਜ਼ਿਲ੍ਹਾ: ਗੁਰਦਾਸਪੁਰ 
ਫੋਨ 9646540249
Previous articleਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ
Next articleਰੁੱਖ ਲਗਾਈਏ