ਗ਼ਜ਼ਲ

ਮਦਨ ਮਦਹੋਸ਼ 
(ਸਮਾਜ ਵੀਕਲੀ) 
ਤੂੰ ਵੱਢ – ਵੱਢ ਕੇ ਬਿਰਖਾਂ ਨੂੰ ਜੁਗਾੜ ਨਾ ਕਰ।
ਲੈ ਆਨੰਦ  ਪ੍ਰਕਿਰਤੀ ਦਾ ਖਿਲਵਾੜ ਨਾ ਕਰ।
ਹਰਿਆ ਭਰਿਆ ਰਹਿਣਦੇ ਦੇਸ ਪੰਜਾਬ ਮੇਰਾ,
ਤੂੰ ਖੇਤਾਂ ਦੇ ਵਿੱਚ ਲਾ-ਲਾ ਅੱਗਾਂ ਸਾੜ ਨਾ ਕਰ।
ਪਿੱਪਲ ਨਿੰਮ ਬਰੋਟਾ,ਜੀਵਨ ਦਾ ਵਰਦਾਨ ਨੇ,
ਧਰਤ ਦੀ ਕੋਖ ਸੰਭਾਲ ਜ਼ਰਾ,ਉਜਾੜ ਨਾ ਕਰ।
ਕੱਟ-ਕੱਟ ਕੇ ਬਿਰਖਾਂ ਨੂੰ ਤੂੰ,ਮਹਿਲ ਉਸਾਰੇਂਗਾ!
ਰਹਿਣਦੇ,ਪੰਛੀਆਂ ਦੇ ਆਲ੍ਹਣੇ ਕਵਾੜ ਨਾ ਕਰ।
ਮਾਰ-ਮਾਰ ਕੇ ਖ਼ੰਜਰਾਂ ਨੂੰ ਧਰਤੀ ਦੇ ਸੀਨੇ ਵਿੱਚ,
ਅੰਬਰਾਂ ਨੂੰ ਪੌੜੀ ਲਾਉਣ ਦੀ,ਰਿਹਾੜ ਨਾ ਕਰ।
ਰੁੱਖ ਲਾਉਣ ਦਾ ਹੋਕਾ ਦੇ,ਸੱਭ‌ਨਾ ਨੂੰ ‘ਮਦਹੋਸ਼’,
ਤੂੰ ਵਾਤਾਵਰਨ ਨੂੰ ਖੁੱਲ੍ਹਾ ਰੱਖ,ਤਿਹਾੜ ਨਾ ਕਰ।
ਮਦਨ ਮਦਹੋਸ਼
( 99141 42000)
#40, ਸੇਵਕ ਕਲੋਨੀ, ਪਟਿਆਲਾ 
Previous articleਮਰਦਾਨੀ ਜਨਾਨੀ
Next articleਅਜਮੇਰ ਸ਼ਰੀਫ਼ ਦਾ ਪਹਿਰਾ