(ਸਮਾਜ ਵੀਕਲੀ)
ਤੋੜ ਕੇ ਨਿਰਾਸ਼ਾ ਦੀ, ਦੀਵਾਰ ਮੇਰੇ ਯਾਰ
ਨਵੀਂ ਇਮਾਰਤ ਆਸ ਦੀ, ਉਸਾਰ ਮੇਰੇ ਯਾਰ
ਕਿਉੰ ਮੁੰਤਸ਼ਿਰ ਹੈ ਤੂੰ,ਕਿਸ ਦਾ ਮੁੰਤਜ਼ਿਰ ਹੈ ਤੂੰ
ਐਸਾ ਵੀ ਕੀ ਹੈ ਖੋਲ੍ਹ ਦੇ, ਅਸਰਾਰ ਮੇਰੇ ਯਾਰ
ਤੱਕ ਤੇਰਾ ਖ਼ਦ – ਓ – ਖ਼ਾਲ ,ਮਖ਼ਸੂਸ ਤੇਰੀ ਚਾਲ
ਫ਼ੇਰ ਵੀ ਹੈ ਕਿਓਂ ਨਾ ਤੈਨੂੰ, ਕਰਾਰ ਮੇਰੇ ਯਾਰ
ਛੱਡ ਦੂਜਿਆਂ ਨੂੰ ਪਰਖਣਾ,ਸਿੱਖ ਆਪਣੇ ਅੰਦਰ ਵੇਖਣਾ
ਹੋ ਜਾਏਂਗਾ ਖੁਸ਼ੀਆਂ ਦੇ ਨਾ’ , ਸਰਸ਼ਾਰ ਮੇਰੇ ਯਾਰ
ਪਾਣੀ ਧਰਤੋਂ ਮੁੱਕ ਰਿਹੈ,ਵੇਖ ਰੁੱਖ ਵੀ ਸੁੱਕ ਰਿਹੈ
ਕੁਦਰਤ ਨੂੰ ਤੇਰੀ ਲੋੜ , ਕਰ ਵਿਚਾਰ ਮੇਰੇ ਯਾਰ
ਮੁੰਤਸ਼ਿਰ- ਟੁੱਟਿਆ ਹੋਇਆ
ਮੁੰਤਜ਼ਿਰ – ਉਡੀਕਵਾਨ
ਅਸਰਾਰ – ਭੇਤ
ਖ਼ਦ -ਓ-ਖ਼ਾਲ – ਸਰੀਰਕ ਬਣਤਰ
ਮਖ਼ਸੂਸ – ਖ਼ਾਸ
ਸਰਸ਼ਾਰ – ਮਾਲਾਮਾਲ
ਸ਼ਿਵਾਲੀ ਲਹਿਰਾਗਾਗਾ
ਗਣਿਤ ਅਧਿਆਪਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly