(ਸਮਾਜ ਵੀਕਲੀ)
ਤੂੰ ਤੇ ਮੈਂ ਪਿਆਰ ਦੀਆਂ ਬਹਿ ਕੇ ਗੱਲਾਂ ਕਰ ਲਈਏ,
ਇਕ ਦੂਜੇ ਦੇ ਹੱਥ ਤੇ ਹੱਥ ਪਿਆਰ ਨਾਲ ਧਰ ਲਈਏ।
ਪੜਦੇ ਹੁੰਦੇ ਸੀ ਇਕਠੇ ਜੀਣ ਦਾ ਵਾਅਦਾ ਸੀ ਕੀਤਾ,
ਕਿਉਂ ਨਾ ਆਪਾਂ ਪੁਰਾਣੇ ਆਪਣੇ ਵਾਅਦੇ ਪੂਰੇ ਕਰ ਲਈਏ।
ਮੁਸ਼ਕਲਾਂ ਭਰੀ ਜਿੰਦਗੀ ਵਿੱਚੋ ਮਸਾਂ ਦੋ ਪਲ ਉਧਾਰੇ ਮਿਲੇ ,
ਕਿਉਂ ਨਾ ਗਿਲੇ ਸ਼ਿਕਵੇ ਆਪਾਂ ਠੰਡੇ ਹੋਕੇ ਜ਼ਰ ਲਈਏ।
ਜਾਤ ਪਾਤ ਤੇ ਗਰੀਬੀ ਨੇ ਇੱਕ ਹੋਣ ਨਾ ਦਿੱਤਾ ਆਪਾਂ ਨੂੰ,
ਕਿਉਂ ਨਾ ਹੁਣ ਮਿਲ ਕੇ ਆਪਾਂ ਭਵ-ਸਾਗਰ ਤਰ ਲਈਏ।
ਜਿੰਦਗੀ ਦਾ ਕੀ ਵਸਾਹ ਇਹ ਪਾਣੀ ਦਾ ਬੁਲਬਲਾ ਏ,
ਇਕ ਦੂਜੇ ਦੇ ਜਿਉਂਦੇ ਜੀਅ ਸਾਰੇ ਦੁੱਖ ਹਰ ਲਈਏ।
‘ਭੱਪਰਾ’ ਦੁਬਾਰਾ ਹੁਣ ਮਿਲਣਾ ਆਪਣਾ ਮੁਸ਼ਕਲ ਹੈ,
ਆਪਾ ਪਿਆਰ ਦੀ ਬਾਜ਼ੀ ਜਿੱਤ ਕੇ ਮੰਜ਼ਿਲ ਸਰ ਲਈਏ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349