(ਸਮਾਜ ਵੀਕਲੀ)
ਮੇਰੀ ਮੰਜ਼ਿਲ ਮੁਹੱਬਤ ਹੈ।
ਜ਼ਮਾਨਾ ਬੇ-ਮੁਰੱਵਤ ਹੈ।
ਬਿਖਰ ਕੇ ਵੀ ਖੜ੍ਹੇ ਸਾਬਤ,
ਇਹ ਮੇਰੇ ਰੱਬ ਦੀ ਰਹਿਮਤ ਹੈ।
ਸ਼ਮ੍ਹਾਂ ਲਈ ਮਰਨ ਪਰਵਾਨੇ,
ਖ਼ੁਦਾ!ਕੇਹੀ ਇਹ ਉਲਫ਼ਤ ਹੈ।
ਮੁਹੱਬਤ ਹੈ ਗੁਨਾਹ ਤਾਂ ਫਿਰ,
ਦਿਲਾਂ ਨੂੰ ਕਿਉਂ ਇਜਾਜ਼ਤ ਹੈ।
ਹਕੀਕੀ ਰੰਗ ‘ਚ ਰੰਗ ਜਾਵੇ,
ਨਿਭਾਉਂਦਾ ਜੋ ਸਦਾਕਤ ਹੈ।
ਤਵੰਗਰੀ ਇਸ਼ਕ ਦੀ ਐਨੀ,
ਤਾਂ ਹੀ ਤਾਂ ਸਬਰ ਦੀ ਕੁਰਬਤ ਹੈ।
ਮੁਹੱਬਤ ਦਾ ਮੁਜੱਸਮਾ ਹਾਂ,
ਤੇ ਨਫ਼ਰਤ ਸੰਗ ਅਦਾਵਤ ਹੈ ।
ਖ਼ੁਦਾ ਦੀਆਂ ਖ਼ੁਦਾ ਜਾਣੇ,
ਜੋ ‘ਅੰਜੂ’ ਦੀ ਸ਼ਨਾਖ਼ਤ ਹੈ।
ਅੰਜੂ ਸਾਨਿਆਲ