(ਸਮਾਜ ਵੀਕਲੀ)
ਝੱਖੜ ‘ਚ ਦੀਵੇ ਬਾਲਣੇ।
ਸੂਲਾਂ ‘ਤੇ ਪਾੳਣੇ ਆਲ੍ਹਣੇ।
ਜਜ਼ਬਾਤ ਹਿਮੰਤ ਹੌਸਲੇ,
ਅਮਲਾਂ ‘ਚ ਪੈਂਦੇ ਢਾਲਣੇ।
ਸਮਿਆਂ ਦੇ ਹਾਣੀ ਜਾਣਦੇ,
ਕਿੱਦਾਂ ਵਕਤ ਸੰਭਾਲਣੇ
ਵਾਵਾਂ ਦੇ ਰੁਖ ਵੀ ਮੋੜ ਕੇ,
ਤੂਫਾਨ ਪੈਂਦੇ ਟਾਲਣੇ।
ਉੱਤਮ ਕਲਾ ਹੈ ਦੋਸਤੋ,
ਗ਼ਜ਼ਲਾਂ ‘ਚ ਅੱਖਰ ਢਾਲਣੇ।
‘ਅਮਰਜੀਤ ਸਿੰਘ ਜੀਤ’