(ਸਮਾਜ ਵੀਕਲੀ)
ਜਦੋਂ ਵਿਸ਼ਵਾਸ਼ ਟੁੱਟ ਜਾਵੇ, ਤਾਂ ਫਿਰ ਇਤਬਾਰ ਨਈਂ ਰਹਿੰਦਾ।
ਦਿਲੋਂ ਰੁਗ਼ਬਤ, ਵੀ ਨਈਂ ਰਹਿੰਦੀ, ਹਕੀਕੀ ਪਿਆਰ ਨਈਂ, ਰਹਿੰਦਾ।
ਗਿਲਾ ਸ਼ਿਕਵਾ ਤਾਂ ਹੋ ਸਕਦੈ ਤੇ ਲਾਉਂਦਾ ਹੈ ਬਹਾਨੇ ਜੋ
ਬਿਨਾ ਗੱਲੋਂ ਬਦਲ ਜਾਵੇ ਕਦੇ ਦਿਲਦਾਰ ਨਈਂ ਰਹਿੰਦਾ
ਕਰੇ ਜੋ ਮੁਆਫ਼ ਭੁੱਲ ਜਾਵੇ ਉਹੀ ਬੱਸ ਯਾਰ ਹੈ ਸੱਚਾ
ਉਮਰਾਂ ਤੀਕ ਦਿਲਦਾਰੀ ਨਿਭੇ ਤਕਰਾਰ ਨਈਂ ਰਹਿੰਦਾ
ਜ਼ੁਬਾਨੋਂ ਜੋ ਮੁੱਕਰੇ ਤੇ ਖੜ੍ਹੇ ਨਾ ਖ਼ੁਦ ਹੀ ਬੋਲਾਂ ‘ਤੇ,
ਕਰੇ ਇਕਰਾਰ ਸੌ ਵਾਰੀ ਕੋਈ ਇਕਰਾਰ ਨਈਂ ਰਹਿੰਦਾ।
ਕਿ ਅਸਮਾਨੋ, ਕੋਈ ਤਾਰਾ, ਜੇ ਟੁੱਟੇ ਮੰਗ, ਲਵਾਂ ਤੈਨੂੰ
ਤਾਂ ਪੂਰੀ ਰੀਝ ਹੋ ਜਾਂਦੀ, ਦੁਖੀ ਸੰਸਾਰ ਨਈਂ ਰਹਿੰਦਾ।
ਜਦੋਂ ਵਾੜਾਂ ਹੀ ਖਾ ਜਾਵਨ, ਉਜਾੜੇ ਪੈ ਹੀ ਜਾਂਦਾ ਨੇ
ਉਦੋਂ ਵੱਸਦਾ ਵਫ਼ਾਵਾਂ ਦਾ ਕਦੇ ਘਰਬਾਰ ਨਈਂ ਰਹਿੰਦਾ।
ਜੇ ਖੌਲੇ ਖ਼ੂਨ ਨਾ ਸੁਣਕੇ, ਲਿਖੇ ਜੋ ਸ਼ਬਦ ਕਾਨੀ ਨੇ,
ਉਹ ਬਣਦਾ ਸ਼ੋਰ ਭੀੜਾਂ ਦਾ, ਕਦੇ ਲਲਕਾਰ ਨਈਂ ਰਹਿੰਦਾ।
ਅਸਾਡੀ “ਪ੍ਰੀਤ” ਸੱਚੀ ਤੇ, ਤਬੀਅਤ ਜਾਣਦੇ ਹੀ ਨਈਂ,
ਅਸੀਂ ਵੀ ਖ਼ੂਬਸੂਰਤ ਹਾਂ ਲਵੇ ਹੰਕਾਰ ਨਈਂ ਰਹਿੰਦਾ।
ਪਰਮ ‘ਪ੍ਰੀਤ’ ਬਠਿੰਡਾ