ਗ਼ਜ਼ਲ

ਪਰਮ 'ਪ੍ਰੀਤ' ਬਠਿੰਡਾ 
(ਸਮਾਜ ਵੀਕਲੀ) 
ਮੈਂ ਭੀੜ ਦੇ ਵਿੱਚ ਇਕੱਲੀ ਹਾਂ।
ਤੇ ਲੋਕੀ ਕਹਿਣ ਅਵੱਲੀ ਹਾਂ।
ਉਹਨਾਂ ਚੋਖਾ ਮੁੱਲ ਵੱਟਿਆ ਏ,
ਪਰ ਮੈਂ ਧੋਖੇ ਵਿੱਚ ਝੱਲੀ ਹਾਂ।
ਤੂੰ ਲਹੂ ਅਸਾਡਾ ਪੀਤਾ ਏ
ਮੈਂ ਹੰਝੂ ਪੀ ਪੀ ਟੱਲੀ ਹਾਂ।
ਮੈਂ ਸ਼ਾਂਤ ਸੁਭਾਅ ਚੁੱਪ ਰਹਿੰਦੀ ਹਾਂ
ਪਰ ਬੋਲਣ ਵਿੱਚ ਤਰਥੱਲੀ ਹਾਂ
ਮੰਜ਼ਿਲ ਉੱਤੇ ਪਹੁੰਚੀ ਹਾਂ ਤਦ
ਜਦ ਵੀ ਰਾਹਾਂ ਉੱਤੇ ਚੱਲੀ ਹਾਂ
ਗੋਰੇ ਰੰਗ ਦਾ ਮਾਣ ਕਰੀਂ ਨਾ
ਮੈਂ ਵੀ ਦੋਧੇ ਦੀ ਛੱਲੀ ਹਾਂ
ਜੇ ਪੁੱਤ ਰੱਬ ਦੀਆਂ ਦਾਤਾਂ ਨੇ
ਮੈਂ ਧੀ ਨਾਨਕ ਨੇ ਘੱਲੀ ਹਾਂ
ਜੋ ਦੁਨੀਆਂ ਦਾ ਢਿੱਡ ਭਰਦੀ ਹੈ
ਉਹ ਕਿਰਤ ਕਣਕ ਦੀ ਬੱਲੀ ਹਾਂ
ਕਿਰਤੀ ਦੀ ਜਾਇਦਾਦ ਬੜੀ
ਇੱਜ਼ਤ ਦੀ ਦਾਤੀ ਪੱਲੀ ਹਾਂ
‘ਪ੍ਰੀਤ’ ਜਿਉਂ ਵੋਟਾਂ ਬਦਲੇ ਦਿਲ ਨੂੰ
ਬੱਸ ਦਿੰਦੀ ਰਹੀ ਤਸੱਲੀ ਹਾਂ।
ਪਰਮ ‘ਪ੍ਰੀਤ’ ਬਠਿੰਡਾ 
Previous article* ਰੌਸ਼ਨੀ ਦੀ ਲੋੜ ਕਿੱਥੇ? *
Next articleਕਿਰਦਾਰ ਅਤੇ ਨਜ਼ਰੀਆ