(ਸਮਾਜ ਵੀਕਲੀ)
ਸੁਬਕ ਰੀਝਾਂ ਸੂਲ਼ੀ ‘ਤੇ ਲਟਕਾ ਗਿਓਂ ਕੁਝ ਇਸ ਤਰ੍ਹਾਂ।
ਪੀੜਾਂ ਦੇ ਸੰਸਾਰ ਵਿੱਚ ਤੂੰ ਪਾ ਗਿਓਂ ਕੁਝ ਇਸ ਤਰ੍ਹਾਂ ।
ਮੁਸ਼ਕਿਲਾਂ ਵਿਚ ਗੁਜਰ ਦੀ ਹਰ ਵਕਤ ਹੁਣ ਇਹ ਜ਼ਿੰਦਗੀ,
ਜ਼ਿੰਦਗੀ ਨੂੰ ਮੌਤ ਵਿਚ ਬਦਲਾਅ ਗਿਓਂ ਕੁਝ ਇਸ ਤਰ੍ਹਾ
ਰੀਝਾਂ ਸੱਧਰਾਂ ਸਾਰੀਆਂ ਹੁਣ ਧੁਖਦੀਆਂ ਹੀ ਰਹਿੰਦੀਆਂ,
ਅਗਨੀ ਯਾਦਾਂ ਦੀ ਤੂੰ ਦਿਲ ਨੂੰ ਲਾ ਗਿਓਂ ਕੁਝ ਇਸ ਤਰ੍ਹਾਂ
ਤੇਰੇ ਤੁਰ ਜਾਵਣ ਤੋਂ ਮਗਰੋਂ ਚੈਨ ਨਾ ਆਇਆ ਕਦੇ ,
ਦੁਖਾਂ ਦੀ ਸੂਲੀ ‘ਤੇ ਤੂੰ ਲਟਕਾ ਗਿਓਂ ਕੁਝ ਇਸ ਤਰ੍ਹਾਂ
ਤੂੰ ਸੈਂ ਪਰਛਾਵਾਂ ‘ਤੇ ਮੈਂ ਸਾਂ ਰੁੱਖ ਕਿੱਦਾਂ ਬਦਲਦੀ,
ਵਕ਼ਤ ਹੈ ਨਾ ਠਹਿਰਦਾ ਸਮਝਾ ਗਿਓਂ ਕੁਝ ਇਸ ਤਰ੍ਹਾਂ
ਤੇਰੇ ਬਿਰਹਾ ਵਿੱਚ ‘ਮੋਹਲ’ ਭੋਗਦੀ ਸੰਤਾਪ ਹੈ ,
ਦਿਲ ਦੇ ਵਿਹੜੇ ਗਮ ਦਾ ਬੂਟਾ ਲਾ ਗਿਓਂ ਕੁਝ ਇਸ ਤਰ੍ਹਾਂ
ਵੀਰਪਾਲ ਕੌਰ ਮੋਹਲ ,ਬਠਿੰਡਾ