ਗ਼ਜ਼ਲ

(ਸਮਾਜ ਵੀਕਲੀ)

ਇਸ਼ਕ ਦੇ ਇਹ ਜ਼ਖ਼ਮ ਗਹਿਰੇ,ਅਦਬ ਅੰਦਰ ਹੋ ਗਏ।
ਬੁੰਦੇ ਬਣ-ਬਣ ਵਰਸਦੇ ਗਮ,ਹੁਣ ਸਿਕੰਦਰ ਹੋ ਗਏ।

ਗੁਫ਼ਤਗੂ ਇਹ ਇਸ਼ਕ ਦੀ ਮੁੱਲਾਂ ਕਰੇਂ ਤੂੰ ਜਿਸਮ ਦੀ,
ਦਰਦ ਪਾ ਕੇ ਇਸ਼ਕ ਦਾ ਦਿਲ ਇਹ ਸਿਕੰਦਰ ਹੋ ਗਏ।

ਛੱਡ ਵੈਦਾ ਨਬਜ਼ ਮੇਰੀ,ਨੀਝ ਲਾ ਕੀ ਵੇਖਦੈਂ,
ਰੋਗ ਲੱਗੇ ਇਸ਼ਕ ਦੇ ਹੁਣ,ਤਾਂ ਪਤੰਦਰ ਹੋ ਗਏ।

ਰਾਗ ਤੇਰੇ ਪਹੁ ਫੁਟੇਲੇ ਸੁਣ ਰਹੇ ਪਰਮਾਤਮਾ,
ਪਰ ਦਿਲਾਂ ਵਿਚ ਨਫ਼ਰਤਾਂ ਦੇ,ਖੂਬ ਮੰਜ਼ਰ ਹੋ ਗਏ।

ਸੱਭ ਸਿਆਸੀ ਕਾਰਨਾਮੇ,ਵੇਖ ਤੂੰ ਐ ! ਸ਼ਾਸਕਾ,
ਮੰਗਤੇ ਸੀ ਕੱਲ ਜਿਹੜੇ,ਅੱਜ ਸਿਕੰਦਰ ਹੋ ਗਏ।

ਭਰਮ ਦੇ ਸਭ ਭੈਅ ਭੁਲੇਖੇ,ਦੂਰ ਕਰਦੀ ਚੇਤਨਾ,
ਨ੍ਹੇਰ ਦੇ ਪਰ ਹੋਰ ਸੈਆਂ ਹੀ ਅਡੰਬਰ ਹੋ ਗਏ।

ਰੋਜ਼ ਖੜ੍ਹ ਕੇ ਸਰਦਲਾਂ ਤੇ,ਮਾਂ ਉਡੀਕੇ ਪੁੱਤ ਨੂੰ,
ਖਾ ਗਈ ਸਰਹੱਦ ਚੰਦਰੀ,ਨੈਣ ਬੰਜਰ ਹੋ ਗਏ।

ਮੇਜਰ ਸਿੰਘ ਰਾਜਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬਾ
Next articleNirmala Sitharaman meets EU Economy Commissioner, discusses India’s G20 presidency