(ਸਮਾਜ ਵੀਕਲੀ)
ਮੈਂ ਤੜਫਾਂ ਭੁੱਖ ਦੇ ਨਾਲ , ਜੋ ਵੀ ਹੈ ਲੈ ਆ
ਹੈ ਦਲੀਆ ਭਾਵੇਂ ਦਾਲ , ਜੋ ਵੀ ਹੈ ਲੈ ਆ
ਮਾਸ ਖਾਣ ਦੀ ਆਦਤ ਹੀ ਜਦ ਪੈ ਗਈ
ਕੀ ਝਟਕਾ , ਕੀ ਹਲਾਲ , ਜੋ ਵੀ ਹੈ ਲੈ ਆ
ਮਹਿਫ਼ਿਲ ਦੇ ਵਿੱਚ ਆਇਐਂ ਤਾਂ ਸ਼ਿੰਗਾਰ ਬਣ
ਕੋਈ ਗੀਤ, ਗ਼ਜ਼ਲ ਖ਼ਿਆਲ ਜੋ ਵੀ ਹੈ ਲੈ ਆ
ਤੇਰੇ ਹੱਥੋਂ ਜਾਵੇ ਨਿੱਕਲਦਾ ਰਾਂਝਾ ਹੀਰੇ
ਨਖ਼ਰੇ , ਜ਼ੁਲਫ਼ਾਂ, ਮੋਹ ਜਾਲ , ਜੋ ਵੀ ਹੈ ਲੈ ਆ
ਕੁਦਰਤ ਦੇ ਰੰਗ ‘ਯਾਰਾ ਸਾਰੇ ਸੋਹਣੇ ਨੇ
ਰੰਗ ਕਾਲਾ , ਪੀਲਾ , ਲਾਲ , ਜੋ ਵੀ ਹੈ ਲੈ ਆ
ਸ਼ਬਦਾਂ ਵਿੱਚ ਪਰੋ ਜਾਣਾ ਸਭ ਸ਼ਾਇਰ ਨੇ
ਐ ਜ਼ਿੰਦਗੀ, ਹੜ੍ਹ ,ਭੁਚਾਲ , ਜੋ ‘ਵੀ ਹੈ ਲੈ ਆ
ਬੂੰਦ ਸਮੁੰਦਰ ਹੋਈ ਮੁੱਕਿਆ ਡਰ ‘ਜਿੰਮੀ’
ਯਮਦੂਤ , ਮੌਤ ਤੂੰ ਕਾਲ , ਜੋ ਵੀ ਹੈ ਲੈ ਆ
ਜਿੰਮੀ ਅਹਿਮਦਗੜ੍ਹ
ਫੋਨ / 8195907681
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly