(ਸਮਾਜ ਵੀਕਲੀ)
ਉੱਤਮ ਵਿਚਾਰ ਦਿਲ ਦੇ,ਉੱਤਮ ਖਿਆਲ ਹੁੰਦੈ।
ਹੋਵਣ ਅਜੀਜ਼ ਦਿਲ ਦੇ,ਹਿਰਦਾ ਵਿਸ਼ਾਲ ਹੁੰਦੈ।
ਅੰਦਾਜ਼ ਸ਼ਾਇਰੀ ਦਾ,ਕੋਮਲ ਖਿਆਲ ਹੁੰਦੈ।
ਢਲਦੈ ਜ਼ੋ ਬਹਿਰ ਦੇ ਵਿਚ,ਓਹੀਓ ਕਮਾਲ ਹੁੰਦੈ।
ਮਾਫ਼ਕ ਨਾ ਸਾਸਕਾ ਸੁਣ,ਤੇਰੀ ਜ਼ੋ ਬਾਦਸ਼ਾਹੀ,
ਤਕਰੀਰ ਝੂਠ ਕਰਦੈਂ,ਤਾਂ ਹੀਂ ਬਵਾਲ ਹੁੰਦੈ।
ਮਜ਼੍ਹਬੀ ਜਨੂੰਨ ਕਾਫ਼ਰ,ਨਫ਼ਰਤ ਦੀ ਅੱਗ ਲਾਵੇ,
ਇਤਫ਼ਾਕ ਸਿਲਸਲਾ ਇਹ,ਆਖਰ ਕੰਗਾਲ ਹੁੰਦੈ।
ਕਿਰਤੀ ਸਵਾਲ ਕਰਦੇ,ਸ਼ਾਸਕ ਜੁਵਾਬ ਦੇ ਤੂੰ,
ਮਿਹਨਤ ਕਿਸਾਨ ਕਰਦੇ,ਫਿਰ ਵੀ ਕੰਗਾਲ ਹੁੰਦੈ।
ਇਨਸਾਫ ਵਾਸਤੇ ਜੋ,ਖੜਦੇ ਨੇ ਤਾਨ ਸੀਨਾ,
ਸੀਨੇ ਸਰੂਰ ਹੁੰਦੈ,ਚਿਹਰੇ ਜਲਾਲ ਹੁੰਦੈ।
ਸੰਘਰਸ਼ ਇਹ ਜਿੰਦਗੀ ਦਾ,ਸਿਦਕ ਜਨਾਬ ਰਖੀਏ,
ਸਿਦਕ ਤੇ ਏਕਤਾ ਬਿਨ ,ਮੰਦਾ ਹੀ ਹਾਲ ਹੁੰਦੈ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly