ਗ਼ਜ਼ਲ

ਯਾਸੀਨ  ਯਾਸ
  (ਸਮਾਜ ਵੀਕਲੀ)
ਇੰਜ ਆਇਆ  ਵਾਂ  ਰਾਸ  ਕਿਸੇ  ਨੂੰ।
ਲਹੂ   ਕਿਸੇ   ਨੂੰ   ਮਾਸ    ਕਿਸੇ   ਨੂੰ।

ਇਸ਼ਕ   ਦੇ   ਆਪਣੇ   ਕੈਦੇ-ਕੁਲੀਏ,
ਮਾਰ    ਕਿਸੇ    ਨੂੰ  ਲਾਸ   ਕਿਸੇ  ਨੂੰ।

ਕੋਈ    ਉਹਨੂੰ     ਜਾ    ਕੇ   ਆਖੇ,
ਅੱਜ  ਵੀ   ਤੇਰੀ   ਆਸ   ਕਿਸੇ  ਨੂੰ।

ਹਿਜਰ   ਕਿਸੇ   ਨੂੰ   ਕੁੰਦਨ  ਕੀਤਾ,
ਕਰ   ਛੱਡਿਆ  ਏ  ਨਾਸ  ਕਿਸੇ  ਨੂੰ।

ਸੂਲ਼ੀ  ਤੇ   ਨਈਂ   ਭੁੱਲਦਾ  ਵਾਅਦਾ,
ਹੋਵੇ     ਜੇਕਰ    ਪਾਸ    ਕਿਸੇ   ਨੂੰ।

ਰੋਜ਼   ਦੁਆਵਾਂ   ਆਸ   ਕਿਸੇ  ਦੀ,
ਕਰ   ਨਾ   ਦੇਵੇ   ਯਾਸ   ਕਿਸੇ  ਨੂੰ।

ਯਾਸੀਨ  ਯਾਸ
ਫੂਲ  ਨਗਰ , ਕਸੂਰ ,
ਪੰਜਾਬ (ਪਾਕਿਸਤਾਨ)
ਗੁਰਮੁਖੀ: ਅਮਰਜੀਤ ਸਿੰਘ ਜੀਤ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਏਹੁ ਹਮਾਰਾ ਜੀਵਣਾ ਹੈ -567″