ਗ਼ਜ਼ਲ

ਗਿਣਤੀ ਵੱਧਦੀ ਜਾਵੇ ਬੇਰੁਜ਼ਗਾਰਾਂ ਦੀ,
ਖ਼ੌਰੇ ਕਦ ਅੱਖ ਖੁੱਲ੍ਹਣੀ ਹੈ ਸਰਕਾਰਾਂ ਦੀ?
ਯਤਨ ਇਨ੍ਹਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ,
ਪਰ ਇੱਜ਼ਤ ਵੱਧਦੀ ਜਾਵੇ ਸਰਦਾਰਾਂ ਦੀ।
ਬਹੁਤੇ ਉੱਥੋਂ ਅੱਖ ਬਚਾ ਕੇ ਜਾਣ ਚਲੇ,
ਜਿੱਥੇ ਚਰਚਾ ਹੋਵੇ ਬਹਾਦਰ ਨਾਰਾਂ ਦੀ।
ਲੋਕੀਂ ਸਿਰ ਤੇ ਚੁੱਕ ਉਨ੍ਹਾਂ ਨੂੰ ਲੈਂਦੇ ਨੇ,
ਜਿਹੜੇ ਬਾਂਹ ਫੜ ਲੈਂਦੇ ਨੇ ਲਾਚਾਰਾਂ ਦੀ।
ਜੋ ਲੋਕਾਂ ਦੇ ਮਸਲੇ ਦੱਸਣ ਹਾਕਮ ਨੂੰ,
ਵਿੱਕਰੀ ਹੋਵੇ ਬਹੁਤ ਉਨ੍ਹਾਂ ਅਖਬਾਰਾਂ ਦੀ।
ਉਹ ਜੱਗ ਤੇ ਆਪਣਾ ਨਾਂ ਚਮਕਾ ਜਾਂਦੇ ਨੇ,
ਜੋ ਪਰਵਾਹ ਨਹੀਂ ਕਰਦੇ ਜਿੱਤਾਂ, ਹਾਰਾਂ ਦੀ।
ਉੱਥੇ ਰਹਿਣੇ ਨੂੰ ਦਿਲ ਨਾ ਕਰੇ ਮਾੜਾ ਵੀ,
ਜਿੱਥੇ ਗੱਲ ਕਰੇ ਨਾ ਕੋਈ ਪਿਆਰਾਂ ਦੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
 ਫੋਨ    9915803554
Previous article11 people killed after ‘identification’ in Balochistan
Next articleਗਿਣਤੀ ਵੱਧਦੀ ਜਾਵੇ