ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੋ ਕੁਝ ਵੀ ਕਹਿਣਾ ਗ਼ਜ਼ਲਾਂ ਰਾਹੀਂ ਕਹਿ ਜਾਵਾਂਗਾ,

ਠੱਗਾਂ ਦੀ ਹਿੱਕ ‘ਚ ਖ਼ੰਜ਼ਰ ਵਾਂਗਰ ਲਹਿ ਜਾਵਾਂਗਾ।
 ਵੱਗ ਲੈ ਜਿੰਨਾ ਵੀ ਵਗਣਾ ਤੂੰ ਗ਼ਮ ਦੇ ਤੂਫਾਨਾ,
ਮੈਂ ਤਾਂ ਪਰਬਤ ਹਾਂ ਤੈਥੋਂ ਕਿੱਦਾਂ ਢਹਿ ਜਾਵਾਂਗਾ?
ਮੈਂ ਮੰਜ਼ਲ ਪਾਣੇ ਦਾ ਨਿਸਚਾ ਕੀਤਾ ਹੋਇਆ ਹੈ,
ਮੈਂ ਇਸ ਨੂੰ ਪਾਣੇ ਖਾਤਰ ਸਭ ਕੁਝ ਸਹਿ ਜਾਵਾਂਗਾ।
ਉਹ ਜੰਜੀਰਾਂ ਥੋੜ੍ਹੇ ਚਿਰ ਵਿੱਚ ਹੀ ਖੁੱਲ੍ਹ ਜਾਣਗੀਆਂ,
ਮੈਂ ਜੋਸ਼ ‘ਚ ਆ ਕੇ ਨਾਲ ਜਿਨ੍ਹਾਂ ਦੇ ਖਹਿ ਜਾਵਾਂਗਾ।
ਹਾਲੇ ਤਾਂ ਮੈਂ ਬਹੁਤ ਸਫਰ ਤੈਅ ਕਰਨਾ ਹੈ ਯਾਰੋ,
ਮੈਂ ਥੱਕ ਕੇ ਰੁੱਖਾਂ ਥੱਲੇ ਕਿੱਦਾਂ ਬਹਿ ਜਾਵਾਂਗਾ?
ਖ਼ੌਰੇ ਕਿਹੜਾ ਦੰਡ ਮਿਲੇਗਾ ਮੈਨੂੰ ਉਸ ਵੇਲੇ,
ਮੈਂ ਹਾਜ਼ਰ ਲੋਕਾਂ ਵਿੱਚ ਸੱਚ ਜਦੋਂ ਕਹਿ ਜਾਵਾਂਗਾ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਖੇ ਸਲਾਨਾ ਐਥਲੈਟਿਕ ਮੀਟ  ਕਰਵਾਈ ਗਈ 
Next article     ਏਹੁ ਹਮਾਰਾ ਜੀਵਣਾ ਹੈ – 524