ਗ਼ਜ਼ਲ

ਮਹਿੰਦਰ ਸਿੰਘ ਮਾਨ
         (ਸਮਾਜ ਵੀਕਲੀ)
ਜੋ ਗ਼ਮਾਂ ਨੂੰ ਹੱਸ ਕੇ ਜਰਦਾ ਨਹੀਂ ਹੈ,
ਉਸ ਦਾ ਜੀਵਨ ਖ਼ੁਸ਼ੀਆਂ ਨਾ’ ਭਰਦਾ ਨਹੀਂ ਹੈ।
ਹਰ ਕਿਸੇ ਨੇ ਉਮਰ ਆਪਣੀ ਹੈ ਬਿਤਾਣੀ,
ਬਦ-ਦੁਆਵਾਂ ਨਾ’ ਕੋਈ ਮਰਦਾ ਨਹੀਂ ਹੈ।
ਹੋਵੇ ਜਿਸ ਦੇ ਕੋਲ ਹਿੰਮਤ ਤੇ ਭਰੋਸਾ,
ਉਹ ਕਿਸੇ ਦੇ ਦਰ ਤੇ ਸਿਰ ਧਰਦਾ ਨਹੀਂ ਹੈ।
ਆਪਣੀ ਮੰਜ਼ਲ ਜਿਸ ਨੇ ਪਾਉਣੀ ਹੋਵੇ ਯਾਰੋ,
ਆਫ਼ਤਾਂ ਤੋਂ ਉਹ ਕਦੇ ਡਰਦਾ ਨਹੀਂ ਹੈ।
ਜ਼ਿੰਦਗੀ ਕਾਮੇ ਲਈ ਜੋ ਹੈ ਲੁਟਾਉਂਦਾ,
ਉਸ ਦੇ ਹਿਰਦੇ ਵਿੱਚੋਂ ਉਹ ਮਰਦਾ ਨਹੀਂ ਹੈ।
ਜਿਸ ਕਵੀ ਨੇ ਲੋਕਾਂ ਖ਼ਾਤਰ ਲਿਖਿਆ ਹੁੰਦਾ,
ਮੌਤ ਦੇ ਪਿੱਛੋਂ ਵੀ ਉਹ ਮਰਦਾ ਨਹੀਂ ਹੈ।
ਮੰਨਿਆ ਇਸ ਨਾਲ ਚੰਗਾ ਨ੍ਹੀ ਮੋਹ ਕਰਨਾ,
ਪਰ ਬਿਨਾਂ ਪੈਸੇ ਦੇ ਵੀ ਸਰਦਾ ਨਹੀਂ ਹੈ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਂਟਰ ਸਕੂਲ ਸ਼ੇਖੂਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਆਯੋਜਿਤ
Next articleਚੋਰਾਂ ਨੇ ਬਣਾਇਆ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੂਹੜਪੁਰ ਨੂੰ ਨਿਸ਼ਾਨਾ