(ਸਮਾਜ ਵੀਕਲੀ)
ਸੱਜਣ ਜੀ ਅੱਜ ਵਿਹੜੇ ਢੁੱਕੇ, ਜੀ ਆਇਆਂ ਜੀ ਆਇਆਂ ਨੂੰ।
ਦਿਲ ‘ਚੋਂ ਲਫ਼ਜ਼ ਕਹਾਂ ਦੋ ਟੁੱਕੇ,ਜੀ ਆਇਆਂ ਜੀ ਆਇਆਂ ਨੂੰ।
ਉਸਦੀ ਖਾਤਰਦਾਰੀ ਦੇ ਵਿੱਚ, ਲੱਪੁ ਕੁ ਹੰਝੂ ਭੇਟ ਕਰਾਂ ,
ਚਾਹੇ ਰੋ-ਰੋ ਹੰਝੂ ਮੁੱਕੇ, ਜੀ ਆਇਆਂ ਜੀ ਆਇਆਂ ਨੂੰ।
ਉਸਦੇ ਅੱਜ ਅਚਾਨਕ ਆਉਣੇ, ਕਰਿਆ ਦਿਲ ਬੇਹਾਲ਼ ਜਿਹਾ,
ਭੇਜੇ ਵੀ ਮੈਂ ਲਿਖ ਲਿਖ ਰੁੱਕੇ,ਜੀ ਆਇਆਂ ਜੀ ਆਇਆਂ ਨੂੰ ।
ਦਿਲ ਵਿੱਚ ਉਦ੍ਹੇ ਖਿੱਚ ਪਈ ਹੈ , ਲਗਦੈ ਮੋੜ ਮੁਹਾਰ ਲਈ,
ਜਾਂ ਫਿਰ ਆਇਆ ਭੁੱਲੇ ਚੁੱਕੇ, ਜੀ ਆਇਆਂ ਜੀ ਆਇਆਂ ਨੂੰ।
ਪੈਂਡਾ ਤੇਰਾ ਤਕਦੇ ਤਕਦੇ, ਰੁੱਖ ਜਿਹਾ ਮੈਂ ਬਣਿਆ ਸੀ,
ਖੜ੍ਹ ਤੇਰੇ ਰਾਹਾਂ ਵਿੱਚ ਸੁੱਕੇ,ਜੀ ਆਇਆਂ ਜੀ ਆਇਆਂ ਨੂੰ।
ਜਿਸਨੂੰ ਮੰਨ ਲਵਾਂ ਮੈਂ ਅਪਣਾ, ਦਿਲ ਦੀ ਹੀ ਗਹਿਰਾਈ ‘ਚੋਂ ,
ਫਿਰ ਨਾ ਯਾਰ ਚਲਾਵਾਂ ਤੁੱਕੇ, ਜੀ ਆਇਆਂ ਜੀ ਆਇਆਂ ਨੂੰ ।
ਆਪਾਂ ਮਿਲਦੇ-ਗਿਲਦੇ ਰਹਿਣਾ,ਦੁੱਖ-ਸੁੱਖ ‘ਸ਼ਾਇਰ’ਵੰਡਾਉਦੇ ਹੀ,
ਲੈ ਦੇਵਾਂ ਸਨਮਾਨ ‘ਚ ਬੁੱਕੇ,ਜੀ ਆਇਆਂ ਜੀ ਆਇਆਂ ਨੂੰ।
— ਮਾਲਵਿੰਦਰ ਸ਼ਾਇਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly