ਗ਼ਜ਼ਲ.

ਅੰਜੂ ਸਾਨਿਆਲ
         (ਸਮਾਜ ਵੀਕਲੀ)
ਤਿੱਖੇ ਨੈਣਾਂ ਦੀ ਧਾਰ ਮਿਆਨ ‘ਚ ਰੱਖ।
ਅੱਖਾਂ ਉੰਝ ਤੂੰ ਭਾਂਵੇਂ ਅਸਮਾਨ ‘ਚ ਰੱਖ।
ਤੇਰੇ ਨੈਣਾਂ ‘ਚੋਂ ਕਿਰ ਨਾ ਜਾਣ ਅੱਥਰੂ
ਤੂੰ ਇਹਨਾਂ ਨੂੰ ਢਕ ਕੇ ਸ਼ਮ੍ਹਾਂਦਾਨ ‘ਚ ਰੱਖ
ਫੇਰ ਅਪਣੀ ਪੀੜ੍ਹੀ ਹੇਠਾਂ ਸੋਟਾ ਫੇਰ
ਐਂਵੇਂ ਨਾ ਗੱਲਾਂ ਨੂੰ ਘਸਮਾਨ ‘ਚ ਰੱਖ।
ਜਦ ਵੀ ਕਿਧਰੋਂ ਹਾਥੀ ਲੰਘਦਾ ਹੋਵੇ
ਭੌਂਕਣ ਕੁੱਤੇ ਡਰ ਕੇ ਗੱਲ ਧਿਆਨ ‘ਚ ਰੱਖ।
ਚਾਪਲੂਸ ਤੇ ਚਮਚੇ ‘ਦਾਨੀ’ ਬਣ ਗਏ
ਰੱਖ ਲੁੱਟਿਆ ਸਵਾ ਰੁਪੱਈਆ ਦਾਨ ‘ਚ ਰੱਖ।
‘ਅੰਜੂ’ ਕ਼ਦਰ ਕਰੇ ਨਾ ਜੋ ਆਪੇ ਦੀ
ਯਕੀਨ ਨਾ ਬੇ-ਕ਼ਦਰੇ ਇਨਸਾਨ ‘ਚ ਰੱਖ
ਅੰਜੂ ਸਾਨਿਆਲ
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੰਨ ‘ਤੇ ਪਲਾਟ 
Next article        ਮਿੰਨੀ ਕਹਾਣੀ : ਪਿਆਸੀ ਮੱਛੀ