ਗ਼ਜ਼ਲ

ਮਾਲਵਿੰਦਰ ਸ਼ਾਇਰ
         (ਸਮਾਜ ਵੀਕਲੀ)
ਉਸਦੇ ਚਿਹਰੇ ਉੱਤੋਂ ਪੜ੍ਹਿਆ,ਉਸਦਾ ਮੈਂ ਸਿਰਨਾਵਾਂ।
ਤਾਹੀਂ ਉਸਨੂੰ ਭੇਜ ਰਿਹਾ ਮੈਂ , ਲਿਖ-ਲਿਖ ਕੇ ਕਵਿਤਾਵਾਂ।
ਸ਼ਿਅਰ ਗ਼ਜ਼ਲ ਦੇ ਵਰਗੀ ਕੁੜੀਏ, ਦੇ ਜਾ ਚਾਰ ਅਦਾਵਾਂ।
ਦਿਲ ਕਰਦਾ ਮੈਂ ਤੇਰੇ ਵਰਗਾ, ਸੁਹਣਾ ਕੁਝ ਲਿਖ ਜਾਵਾਂ।
ਕਿਸਨੂੰ ਹਾਲ਼ ਸੁਣਾਵਾਂ ਮਿੱਤਰੋ, ਜਿਹੜਾ ਅੱਜ ਬਿਤਾਵਾਂ,
ਜਿਹੜਾ ਅੱਜ ਬਿਤਾਵਾਂ ਮਿੱਤਰੋ,ਕਿਸਨੂੰ ਹਾਲ਼ ਸੁਣਾਵਾਂ।
ਤਾਰ ਜੁੜੀ ਹੈ ਰਹਿੰਦੀ ਮੇਰੀ,ਨਾਲ਼ ਸਜਨ ਹਰ ਵੇਲੇ,
ਰਾਤ ਜਦੋਂ ਹੈ ਸਿਰ ‘ਤੇ ਪੈਂਦੀ, ਮੈਂ ਰੋਵਾਂ ਕੁਰਲਾਵਾਂ।
ਮੈਂ ਨਾ ਕੋਈ ਰਾਂਝਾ,ਮਿਰਜ਼ਾ, ਨਾ ਫਰਿਹਾਦ ਨ ਪੁੰਨੂੰ,
ਮੈਂ ਸਜਣਾ ਦੇ ਬਿਰਹਾ ਨੂੰ ਪਰ, ਹੰਝੂ ਨਿੱਤ ਚੜ੍ਹਾਵਾਂ।
ਯਾਰ ਮੁਹੱਬਤ ਕਿੰਨੀ ਦਿਲ ਵਿੱਚ,ਇਕ ਦੂਜੇ ਦੀ ਖਾਤਰ,
ਚੱਲ ਕਸਮ ਤੂੰ ਖਾ ਅਜ ਮੇਰੀ, ਮੈਂ ਤੇਰੀ ਸਹੁੰ ਖਾਵਾਂ।
‘ਸ਼ਾਇਰ’ ਕਹੇ ਇਹ ਮੇਰਾ ਜੀਵਨ,ਉਸ ਬਾਝੋਂ ਸੀ ਨੀਰਸ,
ਯਾਰ ਜਦੋਂ ਦਾ ਨੈਣੀਂ ਵੱਸਿਆ,ਨਿੱਤ ਮੈਂ ਖ਼ਾਬ ਸਜਾਵਾਂ।
ਮਾਲਵਿੰਦਰ ਸ਼ਾਇਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੀਰ ਕੇ ਰਾਹਵਾਂ
Next articleਗੀਤਕਾਰ ਬਾਲੀ ਬੁਹਾਦਰ ਪੁਰੀਆ ਦੀ ਮਾਤਾ ਜੀ ਦੀ ਮੌਤ ਤੇ ਸੰਗੀਤਕ ਹਸਤੀਆਂ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ : ਗੀਤਕਾਰ ਗੋਰਾ ਢੇਸੀ