(ਸਮਾਜ ਵੀਕਲੀ)
ਮਹੁੱਬਤ ਨੂੰ ਮਹੁੱਬਤ ਦੇ, ਕਲਾਵੇ ਰਹਿਣ ਦੇ ਬਸ
ਕਰਾਂਗੇ ਹੋਰ ਫਿਰ ਸ਼ਿਕਵੇ, ਜਰਾ ਸਾਹਵੇਂ ਬਹਿਣ ਦੇ ਬਸ
ਪਿਆਸੇ ਨੈਣ ਨੇ ਚਿਰ ਦੇ, ਕਿਰੇ ਹੰਝੂ ਪਿਲਾ ਦੇ
ਨਾ ਪਲਕੋਂ ਰੋਕ ਘਟਾਵਾਂ, ਅੜੀਆਂ ਨੂੰ ਵਹਿਣ ਦੇ ਬਸ
ਖਤਾਵਾਂ ਨੇ ਗੁਨਾਹਾਂ ਨੂੰ , ਚਲੋ ਉਕਸਾਇਆ ਜੇ
ਇਹੇ ਪਛਤਾਵਿਆਂ ਨੂੰ ਕੁਝ, ਚੁਪੀਤੇ ਕਹਿਣ ਦੇ ਬਸ
ਮਨਾਂ ਵਿਚ ਜੋ ਉਗੀਆਂ ਸੂਲ਼ਾਂ, ਕਰੇ ਜਖ਼ਮੀ ਨੇ ਪੋਟੇ
ਇਸ਼ਕ ਦੇ ਰਾਗ਼ ਦਿਲਾਂ ਅੰਦਰ, ਸੁਰਾਂ ਜਿਉਂ ਲਹਿਣ ਦੇ ਬਸ
ਅਦੀਬਾਂ ਦੀ ਰਕੀਬਾਂ ਦੀ, ਸਲਾਹ ਤੋਂ ਕੀ ਹੈ ਲੈਣਾ
ਰਜ਼ਾ ਦਿਲ ਦੀ, ਸ਼ਰਾ ਫਿਰ ਕੀ, ਸਜ਼ਾ ਨੂੰ ਸਹਿਣ ਦੇ ਬਸ
ਹੈ ਬਾਕੀ ਜਿੰਦਗ਼ੀ ਜੋ ਵੀ, ਬਚੇ ਜੋ ਸਾਹ ਨੇ ਬਾਕੀ
ਹਵਾਲੇ ਸੱਜਣਾ ਤੇਰੇ , ਹਮਾਂ ਨੂੰ ਢਹਿਣ ਦੇ ਬਸ
ਬਲਜਿੰਦਰ ਸਿੰਘ (ਬਾਲੀ ਰੇਤਗੜੵ)
9465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly