(ਸਮਾਜ ਵੀਕਲੀ)
ਪਤਾ ਨਹੀਂ ਮੇਰੇ ਮਨ ਨੂੰ ਹੋਇਆ ਕੀ ਯਾਰੋ
ਲੱਗਦਾ ਨੀ’ ਅੱਜ ਕੱਲ੍ਹ ਕਿਤੇ ਵੀ ਜੀਅ ਯਾਰੋ
ਦਰਦ ਬੜੇ ਬੇ – ਦਰਦ ਮੇਰੇ ਮੈਂ ਕੀ ਦੱਸਾਂ
ਤੜਫਾਉਂਦੇ , ਨਾ ਨਿੱਕਲਣ ਦਿੰਦੇ ਸੀ ਯਾਰੋ
ਗੱਲ ਅਕਲਾਂ ਤੋਂ ਪਰੇ ਮਾਮਲਾ ਜਜ਼ਬਾਤੀ
ਪਾਣੀ ਤੋਂ ਵੱਧ ਸਬਰ ਲਿਆ ਮੈਂ ਪੀ ਯਾਰੋ
ਬੂਹੇ ਅਤੇ ਬਹਾਰ ਵਿਚਾਲੇ ਵਿੱਥ ਬਹੁਤੀ
ਮਿੱਟ ਜਾਂਦੀ ਜੇ ਹੁੰਦੀ ‘ਉੱਨੀ ਵੀਹ ਯਾਰੋ
ਨਾ ਲਿਖਣੇ ਨੂੰ ਨਾ ਦਿਖਣੇ ਨੂੰ ‘ਦਿਲ ਕਰਦਾ
ਚੁੱਪ ਦੇ ਵਿੱਚ ਸਮਾਇਆ ਜੀਵਨ ਹੀ ਯਾਰੋ
ਮਰਦੇ ਦਮ ਤਕ ਲੜੂਗਾ ਜਿੰਮੀ ਹਰਦਾ ਨਈਂ
ਬੁਰੇ ਵਕਤ ਵਿੱਚ ਤਾਕਤ ਕਿੰਨੀ ਵੀ ਯਾਰੋ
ਜਿੰਮੀ ਅਹਿਮਦਗੜ੍ਹ /
8195907681
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly