ਗ਼ਜ਼ਲ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਮਰ – ਮਰ ਕਰੇ ਜੋ ਗੁਜ਼ਾਰਾ ਏਰੀਆ
ਦੇਸ਼ ਵਿੱਚ ਓਹੀ ਐ ਬੇਚਾਰਾ ਏਰੀਆ

ਮੀਆਂ ਦੇ ਮੁਹੱਲੇ ਗਊ ਦਮ ਤੋੜ ਗਈ
ਸ਼ੱਕ ਵਾਲ਼ੇ ‘ਘੇਰੇ ਵਿੱਚ ਸਾਰਾ ਏਰੀਆ

ਟੂਣਾ ਮਾਣਾ ਮਿਲੇ ਜਿੱਥੇ ਹਰ ਮੋੜ ‘ਤੇ
ਸ਼ਾਂਤੀ ਨੂੰ ਓਹ ਨਾ ਗਵਾਰਾ ਏਰੀਆ

ਜਿੱਥੇ ਕਿਸੇ ਰਹਿਬਰ ਨੇ ਪੈਰ ਪਾਏ ਨਾ
ਹੋਣਾ ਓਹ ਕਰਮਾਂ ਦਾ ‘ਮਾਰਾ ਏਰੀਆ

ਪਤ ਵਾਲ਼ੇ ਲੋਕ ਵੀ ਤਾਂ ਹੁੰਦੇ ਲਾਜ਼ਮੀ
ਸਾਰਾ ਕਦੇ ਹੁੰਦਾ ਨਾ ਅਵਾਰਾ ਏਰੀਆ

ਖਿੜੇ ਮੱਥੇ ਮਿਲਦੇ ਨੇ ਲੋਕ ਜਿੱਧਰ
ਘੱਟ ਗੁਲਜ਼ਾਰ ਤੋਂ ਨਾ ਯਾਰਾ ਏਰੀਆ

ਵਾਰ – ਵਾਰ ਜੀਅ ਜਿੱਥੇ ਜਾਣ ਨੂੰ ਕਰੇ
ਜਿੰਮੀ ਓਹੀ ਸਭ ਤੋਂ ਪਿਆਰਾ ਏਰੀਆ

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਜਿੰਦਗੀ ਇੱਕ ਖੁੱਲ੍ਹੀ ਕਿਤਾਬ ਹਾਂ ਮੈਂ
Next articleਆਪਣੇ