(ਸਮਾਜ ਵੀਕਲੀ)
ਹੋਸ਼ ਹਵਾਸ ਵਿਖਾਵੀਂ ਯਾਰਾ।
ਨਜ਼ਰਾਂ ਨਾਲ ਪਿਲਾਵੀਂ ਯਾਰਾ।
ਨਜ਼ਰਾਂ ਦੇ ਵਿਚ ਤੂੰ ਹੀ ਤੂੰ ਹੈਂ,
ਇਸ਼ਕ ਤਰਾਨੇ ਗਾਵੀਂ ਯਾਰਾ।
ਮਜ਼ਹਬਾਂ ਦੇ ਵਿਚ ਜਿਹੜੇ ਉਲਝੇ,
ਸੱਭ ਨੂੰ ਦੂਰ ਹਟਾਵੀਂ ਯਾਰਾ।
ਤੇਰੀ ਦੀਦ ‘ਚ ਮਹਿਫ਼ਲ ਸਜਦੀ,
ਭਰ-ਭਰ ਜਾਮ ਪਿਲਾਵੀਂ ਯਾਰਾ।
ਲਗਦੈਂ ਫੁੱਲ ਗੁਲਾਬੀ ਵਰਗਾ,
ਮੁੱਖੋਂ ਘੁੰਘਟ ਲਾਹਵੀਂ ਯਾਰਾ।
ਤੂੰ ਕਾਦਰ ਤੇ ਕੁਦਰਤ ਵਰਗਾ,
ਇਹ ਨਾ ਰਾਜ ਛੁਪਾਵੀੰ ਯਾਰਾ।
ਲੋਭੀ ਤੇਰੀ ਸਾਰ ਕੀ ਜਾਨਣ,
ਮਸਤਾਂ ਨੂੰ ਗਲ਼ ਲਾਵੀਂ ਯਾਰਾ।
ਤੇਰੇ ਤਾਰੇ ਡੁੱਬਦੇ ਨਾਹੀਂ,
ਮੰਜ਼ਿਲ ਤੇ ਪਹੁੰਚਾਵੀਂ ਯਾਰਾ।
ਰੰਗ ਹਕੀਕੀ ਕਿਰਤੀ ਸੁੱਚੇ,
ਕਾਰੂ ਨੂੰ ਸਮਝਾਵੀਂ ਯਾਰਾ ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly