(ਸਮਾਜ ਵੀਕਲੀ)
ਜੋ ਜੋ ਬੀਤੀ ਸਾਡੇ ਨਾਲ ਅਸੀਂ ਯਾਦ ਰੱਖਾਂਗੇ
ਜੋ ਤੂੰ ਕੀਤੀ ਸਾਡੇ ਨਾਲ ਅਸੀਂ ਯਾਦ ਰੱਖਾਂਗੇ
ਬਿਨਾਂ ਛੂਹੇ ਫੁੱਲਾਂ ਤੋਂ ਸੁਗੰਧੀਆਂ ਚਾਹੁੰਦੇ ਸੀ
ਜੋ ਤੂੰ ਕੀਤੇ ਕਲੀਆਂ ਦੇ ਹਾਲ ਅਸੀਂ ਯਾਦ ਰੱਖਾਂਗੇ
ਹਰ ਰਸਤੇ ਹਰ ਮੋੜ ਤੇ ਕਦਮ ਮਿਲਾਕੇ ਚੱਲੇ
ਜੋ ਤੂੰ ਬੁਣੇ ਰਾਵਾਂ ਵਿੱਚ ਜਾਲ ਅਸੀਂ ਯਾਦ ਰੱਖਾਂਗੇ
ਹਰ ਪੰਨੇ ਤੇ ਵਫ਼ਾ ਦੇ ਸ਼ਬਦ ਲਿਖਦੇ ਰਹੇ
ਜੋ ਤੂੰ ਖੇਡੀ ਬੇਵਫਾਈ ਦੀ ਚਾਲ ਅਸੀਂ ਯਾਦ ਰੱਖਾਂਗੇ
ਹਰ ਗੀਤ ਨੂੰ ਇੱਕ ਸੁਰ ਵਿੱਚ ਸੀ ਗਾਉਂਦੇ
ਜੋ ਤੂੰ ਬਦਲੇ ਸੁਰ ਤੇ ਤਾਲ ਅਸੀਂ ਯਾਦ ਰੱਖਾਂਗੇ
ਖ਼ੁਸ਼ੀਆਂ ਗ਼ਮੀਆਂ ਦੋਨੋਂ ਸਮੇਟੀਆਂ ‘ਸੋਹੀ’ ਨੇ
ਜੋ ਤੂੰ ਦਿੱਤੀਆਂ ਸੱਧਰਾਂ ਬਾਲ ਅਸੀਂ ਯਾਦ ਰੱਖਾਂਗੇ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ(ਧੂਰੀ)
ਮੋਬਾਈਲ 9217981404
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly