(ਸਮਾਜ ਵੀਕਲੀ)
ਦੀਪਕ ਜਗਦੇ ਵੇਖ ਘਰਾਂ ਵਿਚ।
ਜਾਗਣ ਲੋਕੀ ਵੇਖ ਗਰਾਂ ਵਿਚ।
ਇਹ ਪੈੜਾਂ ਕਿੱਧਰ ਨੂੰ ਜਾਵਣ,
ਕੋਈ ਨਾ ਦੀਂਹਦਾ ਵੇਖ ਸਰਾਂ ਵਿਚ।
ਚਿੜੀਆਂ ਚੁਕਣ ਪਹੁ ਫੁਟੇਲਾ,
ਲੈ ਅੰਗੜਾਈ ਵੇਖ ਪਰਾਂ ਵਿਚ।
ਸੋਨ ਸੁਨਹਿਰੀ ਕਿਰਨਾਂ ਆਈਆਂ,
ਖੁਸ਼ ਹੋ ਚੋਵੋ ਤੇਲ ਦਰਾਂ ਵਿਚ।
ਫੁੱਲਾਂ ਵਰਗਾ ਬਚਪਨ ਸੋਂਹਦਾ,
ਰੌਣਕ ਸੋਂਹਦੀ ਮਨ ਮੰਦਰਾਂ ਵਿਚ।
ਕੋਠੇ ਖੜੀ ਉਡੀਕੇ ”ਕਿਰਤੀ”,
ਨਕਸ਼ ਉਲੀਕ ਲਏ ਨਜ਼ਰਾਂ ਵਿਚ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly