ਗਜ਼ਲ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਕੀ ਤੇਰੇ ਲਈ ਸਭ ਸੌਖਾ ਏ?
ਪਰ ਮੇਰੇ ਲਈ ਤੇ ਔਖਾ ਏ

ਹਾਂ ਜਿਹਨੂੰ ਤੂੰ ਮੁਹੱਬਤ ਆਂਹਨੈ
ਮੈਂ ਆਖਾਂ ਓ ਧੋਖਾ ਏ

ਕਿਤੇ ਮੌਸਮ ਨੂੰ ਬਹਾਰ ਨਾ ਸਮਝੀ
ਇਹ ਬਸ ਹਵਾ ਦਾ ਝੋਕਾ ਏ

ਕੁਝ ਤੱਕਣੈਂ ਤੇ ਅੰਦਰ ਤੱਕ ਖਾਂ
ਬਾਹਰ ਤੇ ਖਾਲੀ ਖੋਖਾ ਏ

ਸਬਰ ਕਬਰ ਦੀ ਕਾਣੀ(ਕਹਾਣੀ) ਪੜਨੈ
ਇਹਦਾ ਮਤਲਬ ਚੋਖਾ ਏ

ਸਿਮਰਨ ਕਿਸੇ ਦੀ ਹੋਣਾ ਨਈ ਗਾ
ਪਰ ਦਿਲ ਦਾ ਕੀ ਭਰੋਸਾ ਏ

ਸਿਮਰਨਜੀਤ ਕੌਰ ਸਿਮਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ
Next articleਜੱਗ ਬਹੁ ਭਾਂਤੀ