*ਘਾਲੇ ਮਾਲੇ*

ਤਲਵਿੰਦਰ ਨਿੱਝਰ ਸਾਉਂਕੇ

(ਸਮਾਜ ਵੀਕਲੀ)

 

ਸਾਲ ਬਾਅਦ ਮੈਂ ਅਫ਼ਸਰ ਬਦਲੂੰ ਭਾਵੇਂ ਇਹ ਗੱਲ ਸਹੀ ਤੁਸੀਂ ਆ ਕਹਿ ਦਿੱਤੀ
ਜਿਹੜੇ ਦਸਾਂ ਸਾਲਾਂ ਤੋਂ ਇੱਕ ਥਾਵੇਂ ਬੈਠੇ ਉਹਨਾ ਨੂੰ ਭਲਾ ਕੀਹਨੇ ਆ ਸ਼ਹਿ ਦਿੱਤੀ
ਮਤਲਬ ਖੋਰੀ ਲਈ ਅਫ਼ਸਰ ਲਾਉਣੇ ਇਹ ਦਸਤੂਰ ਪੁਰਾਣੇ ਕਈ ਸਾਲੋ ਸਾਲ਼ੇ ਆ
ਭਗਵੰਤ ਸਿਆਂ ਕਿੱਥੇ ਕਿੱਥੇ ਰੋਕੇਂਗਾ ਇੱਥੇ ਤਾਂ ਪੈਰ ਪੈਰ ਤੇ ਹੁੰਦੇ ਘਾਲੇ ਮਾਲੇ ਆ…..

ਤਲਵਿੰਦਰ ਇਹ ਬੇਈਮਾਨੀ ਰਿਸ਼ਵਤ ਖੋਰੀ ਅੱਜ ਦੇ ਸਟੇਟਸ ਸਿੰਬਲ ਹੋ ਗਏ ਨੇ
ਰੱਬ ਦੀਆਂ ਝੂਠੀਆਂ ਸੋਹਾਂ ਪਾਕੇ ਠੱਗਾਂ ਦੇ ਟੋਲੇ ਪਤਾ ਨੀ ਹੁਣ ਕਿੱਥੇ ਖੋਹ ਗਏ ਨੇ
ਕੀ ਡਿਜੀਟਲ ਹੋਇਆ ਸਿਵਾਏ ਡਿਜੀਟਲ ਚੋਰੀ ਦੇ ਜਵਾਬ ਨਾ ਹੁੰਦੇ ਬਾਹਲੇ ਆ
ਭਗਵੰਤ ਸਿਆਂ ਕਿੱਥੇ ਕਿੱਥੇ ਰੋਕੇਂਗਾ ਇੱਥੇ ਤਾਂ ਪੈਰ ਪੈਰ ਤੇ ਹੁੰਦੇ ਘਾਲੇ ਮਾਲੇ ਆ…..

ਪਤਾ ਨੀ ਰੋਟੀ ਨਾਲ ਕਿਉਂ ਨਹੀਂ ਇੱਥੇ ਭੁੱਖਾਂ ਲਹਿੰਦੀਆਂ ਸਗੋਂ ਰੇਤੇ ਡੱਫੇ ਜਾਂਦੇ ਨੇ
ਅਲਫਾਜ਼ ਏ ਨਿੱਝਰ ਚ ਝੂਠ ਦੀ ਸਖ਼ਤ ਮਨਾਹੀ ਤਾਹੀਂ ਉਹਨੂੰ ਮਾਰੇ ਧੱਫੇ ਜਾਂਦੇ ਨੇ
ਜਿਹਨਾਂ ਨੇ ਹੋਵੇ ਨਸ਼ਾ ਜੜੋਂ ਪੁੱਟਣਾ ਉਹਨਾ ਹੀ ਪਲੇਅਰ ਚਿੱਟੇ ਦੇ ਹੁੰਦੇ ਪਾਲੇ ਆ
ਭਗਵੰਤ ਸਿਆਂ ਕਿੱਥੇ ਕਿੱਥੇ ਰੋਕੇਂਗਾ ਇੱਥੇ ਤਾਂ ਪੈਰ ਪੈਰ ਤੇ ਹੁੰਦੇ ਘਾਲੇ ਮਾਲੇ ਆ…..

ਘਰ ਘਰ ਨੌਕਰੀ ਵਾਲੇ ਡਰਾਮੇ ਨਾ ਸਹੀ ਪੜੇ ਲਿਖੇ ਤਾਂ ਕਿਸੇ ਬੰਨੇ ਲਾ ਦਿਉ ਜੀ
ਜੋ ਕੱਚੇ ਕਈ ਸਾਲਾਂ ਤੋਂ ਕੰਮ ਕਰ ਰਹੇ ਉਹ ਕਰ ਪੱਕੇ ਵਾਅਦੇ ਨਿਭਾਅ ਦਿਓ ਜੀ
ਵਾਂਗ ਵਿਧਾਇਕ ਮੁਲਾਜਮ ਨੂੰ ਦਿਉ ਪੈਨਸ਼ਨ ਪਿੱਛੇ ਉਹਨਾ ਦੇ ਵੀ ਘਰ ਵਾਲੇ ਆ
ਭਗਵੰਤ ਸਿਆਂ ਕਿੱਥੇ ਕਿੱਥੇ ਰੋਕੇਂਗਾ ਇੱਥੇ ਤਾਂ ਪੈਰ ਪੈਰ ਤੇ ਹੁੰਦੇ ਘਾਲੇ ਮਾਲੇ ਆ…..

ਬਚਕੇ ਚੱਲਿਓ ਮੁੱਖ ਮੰਤਰੀ ਸਾਬ ਜੀ ਪੰਜਾਬ ਵਾਚੂਗਾ ਥੋਡੀ ਪਹਿਲੀ ਪਾਰੀ ਨੂੰ
ਵਪਾਰੀ ਤੇ ਕੱਮੀਆਂ ਦੇ ਹੱਕ ਸਾਂਭਿਓ ਕੈਮ ਰੱਖਿਓ ਅੰਨਦਾਤੇ ਦੀ ਸਰਦਾਰੀ ਨੂੰ
ਬੇਅਦਬੀ ਚੰਡੀਗੜ ਤੇ ਪਾਣੀਆਂ ਵਾਲੇ ਤਿੰਨੋਂ ਮਸਲੇ ਤੁਹਾਥੋਂ ਜਾਣੇ ਸੰਭਾਲੇ ਆ
ਭਗਵੰਤ ਸਿਆਂ ਕਿੱਥੇ ਕਿੱਥੇ ਰੋਕੇਂਗਾ ਇੱਥੇ ਤਾਂ ਪੈਰ ਪੈਰ ਤੇ ਹੁੰਦੇ ਘਾਲੇ ਮਾਲੇ ਆ
ਪਰ ਮਾਨ ਸਾਬ ਤੁਸੀਂ ਹੀ ਰੋਕਣੇ ਆ ਜੋ ਪੈਰ ਪੈਰ ਤੇ ਹੁੰਦੇ ਘਾਲੇ ਮਾਲੇ ਆ….

ਲੇਖਕ : ਤਲਵਿੰਦਰ ਨਿੱਝਰ ਸਾਉਂਕੇ
ਸੰਪਰਕ : 9417386547

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਦੀ ਇਖਲਾਕੀ ਤੌਰ ਤੇ ਹਾਰ
Next articleਸੇਂਟ ਜੋਹਨ ਪੋਹਲ 2 ਕੈਥੋਲਿਕ ਚਰਚ ਮਹਿਤਪੁਰ ਵਿੱਚ ਗੁੱਡ ਫਰਾਈਡੇ ਤੇ ਪ੍ਰਾਰਥਨਾ ਕੀਤੀ।