ਜਰਮਨੀ ਹਥਿਆਰਬੰਦ ਫੌਜਾਂ ਲਈ 100 ਅਰਬ ਯੂਰੋ ਫੰਡ ਰੱਖਣ ਲਈ ਵਚਨਬੱਧ: ਸ਼ੂਲਜ਼

ਬਰਲਿਨ (ਜਰਮਨੀ) (ਸਮਾਜ ਵੀਕਲੀ):  ਜਰਮਨ ਚਾਂਸਲਰ ਓਲਫ ਸ਼ੁਲਜ਼ ਨੇ ਅੱਜ ਕਿਹਾ ਕਿ ਜਰਮਨੀ ਰੱਖਿਆ ਖਰਚ ’ਚ ਜੀਡੀਪੀ ਦੇ 2 ਫ਼ੀਸਦੀ ਤੋਂ ਵੱਧ ਵਾਧੇ ਨਾਲ ਆਪਣੀਆਂ ਹਥਿਆਰਬੰਦ ਫ਼ੌਜਾਂ ਲਈ 100 ਅਰਬ ਯੂਰੋ ਦਾ ਵਿਸ਼ੇਸ਼ ਫ਼ੰਡ ਰੱਖਣ ਲਈ ਵਚਨਬੱਧ ਹੈ। ਅੱਜ ਸਵੇਰੇ ਬਰਲਿਨ ਵਿੱਚ ‘ਬੁੰਦੇਸਟੈਗ’ ਦੇ ਇੱਕ ਵਿਸ਼ੇਸ਼ ਸੈਸ਼ਨ ਦੇ ਦੌਰਾਨ ਸ਼ੁਲਜ਼ ਨੇ ਕਿਹਾ, ‘‘ਇਹ ਬਹੁਤ ਸਪੱਸ਼ਟ ਹੈ ਕਿ ਸਾਨੂੰ ਆਪਣੀ ਆਜ਼ਾਦੀ ਅਤੇ ਜਮਹੂਰੀਅਤ ਦੀ ਰੱਖਿਆ ਤਹਿਤ ਮਹੱਤਵਪੂਰਨ ਤੌਰ ’ਤੇ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਨਿਵੇਸ਼ ਕਰਨ ਦੀ ਲੋੜ ਹੈ। ਇਹ ਕਦਮ ਜਰਮਨੀ ਲਈ ਕਾਫੀ ਅਹਿਮੀਅਤ ਰੱਖਦਾ ਹੈ, ਕਿਉਂਕਿ ਰੱਖਿਆ ਬਜਟ ਵਿੱਚ ਢੁੱਕਵਾਂ ਨਿਵੇਸ਼ ਨਾ ਕੀਤੇ ਜਾਣ ਕਾਰਨ ਸੰਯੁਕਤ ਰਾਸ਼ਟਰ ਅਤੇ ਹੋਰ ਨਾਟੋ ਦੇਸ਼ਾਂ ਵੱਲੋਂ ਇਸ ਦੀ ਅਲੋਚਨਾ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਜਰਮਨ ਸਰਕਾਰ ਨੇ ਸ਼ਨਿਚਰਵਾਰ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਉਹ ਯੂਕਰੇਨ ਨੂੰ ਹਥਿਆਰ ਅਤੇ ਹੋਰ ਸਾਮਾਨ ਭੇਜੇਗੀ ਤਾਂ ਕਿ ਉਸ ਵੱਲੋਂ ਰੂਸ ਦੇ ਹਮਲੇ ਦਾ ਜਵਾਬ ਦਿੱਤਾ ਜਾ ਸਕੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੇ ਦੋਸ਼ ਹੇਠ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
Next articleUNSC adopts resolution urging UNGA emergency session on Ukraine