(ਸਮਾਜ ਵੀਕਲੀ)
ਮੋਤੀਆਂ ਵਾਂਗ ਉਸਨੂੰ ਦਿਲ ਦੀ ਮਾਲਾ ਚ ਪਰੋਇਆ ਹੈ ,
ਉਹ ਦੂਰ ਹੋ ਕੇ ਵੀ ਕਦੇ ਦਿਲ ਤੋਂ ਦੂਰ ਨਹੀ ਹੋਇਆ ਹੈ,
ਪੜ੍ਹ ਲੈਂਦੇ ਹਾਂ ਉਸਦੇ ਦਿਲ ਤੇ ਲਿਖੀ ਹਰ ਇਕ ਇਬਾਰਤ,
ਜ਼ਿੰਦਗੀ ਦੀ ਹਰ ਔਕੜ ਚ ਉਹ ਮੇਰੇ ਨਾਲ ਖਲੋਇਆ ਹੈ,
ਵਕਤ ਚਾਹੇ ਰੰਗਤਾਂ ਬਦਲ ਗਿਆ ਬਦਲ ਗਈ ਹਰ ਸ਼ੈਅ,
ਉਸਦੀ ਯਾਦ ਦੀ ਫੁੱਲਵਾੜੀ ਮੋਸਮ ਸੁਹਾਣਾ ਬਣਾਇਆ ਹੈ ,
ਰੰਗਦਾਰ ਦੁਨੀਆ ਵਿਚ ਉਹ ਹਰ ਥਾਂ ਨਜਰ ਆਇਆ ਹੈ ,
ਅੱਖਾਂ ਮੂੰਧ ਕੇ ਵੀ ਸਦਾ ਸਾਹਮਣੇ ਰਿਹਾ ਉਸਦਾ ਸਾਇਆ ਹੈ,
ਰਿਸ਼ਤੇ ਤੋੜ ਕੇ ਵੀ ਉਹ ਸੀਨੇ ਦੀ ਜੰਜੀਰ ਚ ਅਟਕਿਆ ਹੈ,
ਕੁੜੱਤਣ ਦੇ ਹਾਸਿਆਂ ਚ ਉਸਨੇ ਛਲੇਡਾ ਬਣ ਕੇ ਮੋਹਿਆ ਹੈ,
ਕੁਰਬਾਨ ਜਾਂਦੇ ਹਾਂ ਸੱਜਣ – ਦੁਸ਼ਮਣ ਦੀ ਸੁੱਚੀ ਸ਼ਰਾਫਤ ਤੋਂ,
ਸੈਣੀ, ਸਾਰੇ ਬੂਹੇ ਢੋਅ ਕੇ ਵੀ ਉਹ ਮੇਰੇ ਵਿਚ ਸਮੋਇਆ ਹੈ ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly