ਸੱਜਣ

(ਸਮਾਜ ਵੀਕਲੀ)

ਭਲਾ ਕਿੱਥੇ ਭੁੱਲਦੇ ਭੁਲਾਏ ਸੱਜਣ ।
ਝੱਲੇ ਦਿੱਲ ਦੇ ਵਿੱਚ ਵਸਾਏ ਸੱਜਣ ।

ਕਿਤੇ ਸ਼ੀਸ਼ੇ ਵਾਂਗ ਤਿੜਕ ਜਾਣ ਨਾ ,
ਸੀਨੇ ਦੇ ਨਾਲ ਲਾਏ ਲਾਏ ਸੱਜਣ ।

ਰੱਬ ਤੋਂ ਰੋਜ਼ ਦੁਆਵਾਂ ਮੰਗ ਮੰਗ ਕੇ ,
ਤਾਂ ਮਸਾ ਹੀ ਸਨ ਇਹ ਪਾਏ ਸੱਜਣ ।

ਓਦੋਂ ਤਾਂ ਮੋਸਮ ਬੜਾ ਸੁਹਾਵਣਾ ਸੀ ,
ਜਦ ਜ਼ਿੰਦਗੀ ਦੇ ਵਿੱਚ ਆਏ ਸੱਜਣ ।

ਜਿਨ੍ਹਾਂ ਲਈ ਖਾਬਾਂ ਦੇ ਮਹਿਲ ਸਜਾਏ ,
ਨੈਣਾਂ ਨੂੰ ਨਾ ਮੁੜ ਕਦੇ ਥਿਆਏ ਸੱਜਣ।

ਹਵਾ ਵਾਂਗ ਅੰਗ ਸੰਗ ਮਹਿਸੂਸ ਕਰਾ ,
ਕਿੱਥੇ ਬਹਿ ਗਏ ਬਣ ਪਰਾਏ ਸੱਜਣ ।

ਸੱਤੀ ਅੱਜ ਵੀ ਕਦੇ ਇਕੱਲਾ ਬਹਿ ਕੇ ,
ਅੱਖਰਾਂ ਦੇ ਵਿੱਚ ਓਹੀ ਛੁਪਾਏ ਸੱਜਣ ।

ਸੱਤੀ ਉਟਾਲਾਂ ਵਾਲਾ, ਨੇੜੇ ਜਾਡਲਾ, ਸ਼ ਭ ਸਿੰਘ ਨਗਰ 9056436733

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਰੁਜਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਐਮ ਐਲ ਏ ਅਤੇ ਐਮ ਪੀ ਤੋਂ ਹਿਸਾਬ ਕਿਤਾਬ ਮੰਗਣ ਲੋਕੀ।
Next article‘Mere pas bahne hain’, Priyanka quotes Deewar dialogue to woo women