(ਸਮਾਜ ਵੀਕਲੀ)
ਵੋਟਾਂ ਪਾਕੇ ਚੁਣੇ ਜੋ ਲੀਡਰ ਵੇਚ ਦੇਣ ਜਮੀਰਾਂ ਨੂੰ
ਚੰਦ ਪੈਸਿਆਂ ਲਈ ਅੱਜ ਦੇ ਰਾਝੇਂ ਦੇਵਣ ਧੋਖੇ ਹੀਰਾਂ ਨੂੰ
ਲੱਚਰ ਗੀਤਾਂ ਦੇ ਵਿੱਚ ਬੋਲੇ ਅੱਤਾਂ ਦਾ ਗਰੂਰ ਲੋਕੋ
ਹੋਏ ਜੱਗ ਦੇ ਵਿੱਚ ਬਹੁਤ ਨੇ ਏਸੇ ਠੱਗ ਮਸ਼ਹੂਰ ਲੋਕੋ
ਭੋਲ਼ੀ ਭਾਲ਼ੀ ਜਨਤਾ ਦਾ ਫੇਰ ਦੱਸੋ ਕੀ ਕਸੂਰ ਲੋਕੋ
ਖਾਬ ਵਖਾਕੇ ਮਹਿਲਾਂ ਦੇ ਜਿੱਥੇ ਚੋਰ ਤਜੌਰੀਆਂ ਭਰਦੇ ਨੇ
ਵਿਆਹ ਦੇ ਉੱਤੇ ਖਰਚਾ ਜਿਆਦਾ ਅਨਪੜ੍ਹ ਸੱਜਣ ਕਰਦੇ ਨੇ
ਕਰਜ਼ੇ ਤੋਂ ਫੇਰ ਅੱਕਿਆ ਫਾਹਾ ਲਾਉਂਦਾ ਹੈ ਮਜਬੂਰ ਲੋਕੋ
ਹੋਏ ਜੱਗ ਦੇ ਵਿੱਚ ਬਹੁਤ ਨੇ ਏਸੇ ਠੱਗ ਮਸ਼ਹੂਰ ਲੋਕੋ
ਭੋਲ਼ੀ ਭਾਲ਼ੀ ਜਨਤਾ ਦਾ ਫੇਰ ਦੱਸੋ ਕੀ ਕਸੂਰ ਲੋਕੋ
ਅੱਖ ਟਿਕੀ ਏ ਰਿਸ਼ਵਤ ਉੱਤੇ ਭੈੜੇ ਰਿਸ਼ਵਤ ਖੋਰਾਂ ਦੀ
ਸਰੇ ਬਜ਼ਾਰ ਚ ਬੋਲੀ ਲਗਦੀ ਜਿੱਥੇ ਹੁਣ ਕਮਜ਼ੋਰਾਂ ਦੀ
ਕੀ ਕਰੂਗਾ ਮਹਿੰਗਾਈ ਦੇ ਅੱਗੇ ਫੇਰ ਮਜ਼ਦੂਰ ਲੋਕੋ
ਹੋਏ ਜੱਗ ਦੇ ਵਿੱਚ ਬਹੁਤ ਨੇ ਏਸੇ ਠੱਗ ਮਸ਼ਹੂਰ ਲੋਕੋ
ਭੋਲ਼ੀ ਭਾਲ਼ੀ ਜਨਤਾ ਦਾ ਫੇਰ ਦੱਸੋ ਕੀ ਕਸੂਰ ਲੋਕੋ
ਧੰਨਿਆਂ ਜੁਮਲੇਬਾਜ਼ ਓਏ ਏਥੇ ਇੱਕ ਤੋਂ ਇੱਕ ਜੁਗਾੜੀ ਏ
ਜਿੰਮੀਦਾਰਾਂ ਤੋਂ ਖੋਹ ਲੈਣੀ ਬਈ ਜਿਨਾਂ ਨੇ ਖੇਤੀ ਬਾੜੀ ਏ
ਅੰਤ ਜਾਪੇ ਜਿਉਂ ਧਰਤੀ ਦਾ ਹੁਣ ਉਹ ਦਿਨ ਦਾ ਦੂਰ ਲੋਕੋ
ਹੋਏ ਜੱਗ ਦੇ ਵਿੱਚ ਬਹੁਤ ਨੇ ਏਸੇ ਠੱਗ ਮਸ਼ਹੂਰ ਲੋਕੋ
ਭੋਲ਼ੀ ਭਾਲ਼ੀ ਜਨਤਾ ਦਾ ਫੇਰ ਦੱਸੋ ਕੀ ਕਸੂਰ ਲੋਕੋ
ਧੰਨਾ ਧਾਲੀਵਾਲ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly