ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਗਰੀਬ, ਦਲਿਤ, ਬੇਸਹਾਰਾ, ਮਜ਼ਲੂਮ ਲੋਕਾਂ ਦੇ ਮਸੀਹਾ, ਮਹਾਨ ਜੁਝਾਰੂ ਨੇਤਾ ਅਤੇ ਮਜ਼ਦੂਰ ਵਰਗ ਦੇ ਹਰਮਨ ਪਿਆਰੇ ਉੱਘੇ ਆਗੂ ਸਵਰਗਵਾਸੀ ਸ ਜਰਨੈਲ ਸਿੰਘ ਜੀ ਸਲਾਨਾ ਬਰਸੀ 4 ਦਸੰਬਰ ਦਿਨ ਬੁੱਧਵਾਰ ਨੂੰ ਪਿੰਡ ਬਕਾਪੁਰ ਧਮਾਈ ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਸ ਜਗਤਾਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਇਸ ਸਬੰਧ ਵਿੱਚ 2 ਦਸੰਬਰ ਨੂੰ ਪਿੰਡ ਬਕਾਪੁਰ ਧਮਾਈ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤਾ ਜਾਵੇਗਾ। ਜਿਸਦੇ ਭੋਗ 4 ਦਸੰਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਸਵੇਰੇ 11 ਵਜੇ ਤੋਂ 12 ਵਜੇ ਤੱਕ ਸ਼ਬਦ ਕੀਰਤਨ ਹੋਵੇਗਾ। ਇਸ ਉਪਰੰਤ 12:30 ਵਜੇ ਮਰਹੂਮ ਨੇਤਾ ਸ ਜਰਨੈਲ ਸਿੰਘ ਜੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 1ਵਜੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly