*ਆਮ ਇਜਲਾਸ*

ਗੁਰਚਰਨ ਸਿੰਘ ਧੰਜ਼ੂ

(ਸਮਾਜ ਵੀਕਲੀ)

ਸੱਚ ਨੂੰ ਝੂਠ ਦਬਾਉਣ ਪੈਂਦਾਂ
ਸੱਚ ਸੁਣਨਾ ਬਹੁਤ ਔਖਾ ਏ
ਮਾਇਕ ਦੀ ਆਵਾਜ ਬੰਦ ਕਰਨੀ ਸੌਖੀ
ਇਹਨਾ ਲੱਭ ਲਿਆ ਢੰਗ ਸੌਖਾ ਏ

ਜਿਹੜੇ ਕੰਮ ਲਈ ਤੁਸੀ ਹੋਏ ਇਕੱਠੇ
ਉਹ ਕੰਮ ਨਾਂ ਤੁਸਾਂ ਨੇਂ ਕਰਿਆ ਏ
ਸਾਰਾ ਸਿੱਖ ਜਗਤ ਤੁਹਾਨੂੰ ਦੇਖਦਾ ਸੀ
ਤੁਸੀ ਵਿੱਚੋ ਲਾਈਵ ਬੰਦ ਧਰਿਆ ਏ

ੳਚੇ ਤੇ ਸੁਚੇ ਕਿਰਦਾਰ ਵਾਲੀ ਸੰਸਥਾਂ
ਤੁਸੀ ਆਪਣਾ ਫਰਜ ਨਾਂ ਪਛਾਣਿਆ ਏ
ਧਰਮ ਹੁੰਦਾਂ ਸਿਆਸਤ ਤੋਂ ਉਪਰ
ਧਾਰਮਿਕ ਰੰਗ ਨਾਂ ਕਦੇ ਤੁਸੀ ਮਾਣਿਆ ਏ

ਸਿੱਖ ਜਗਤ ਵਿੱਚ ਤੁਹਾਡੇ ਪ੍ਤੀ ਹੈ ਰੋਸ ਭਾਰੀ
ਤੁਸੀ ਆਪਣਾ ਦਿਮਾਗ ਨਾਂ ਚਲਾਇਆ ਏ
ਸਾਰੇ ਸ਼ੋਸ਼ਲ ਮੀਡੀਆ ਤੇ ਨੁਮੈਂਦੇਂ ਬੋਲ ਰਹੇ ਨੇਂ
ਸਿੱਖ ਜਗਤ ਦੇ ਹਿਰਦਿਆ ਨੂੰ ਹਿਲਾਇਆ ਏ

ਗੁਰਚਰਨ ਸਿੰਘ ਧੰਜੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਤਨੀ ਮਜਾਕ ਦਾ ਪਾਤਰ
Next articleਏਹੁ ਹਮਾਰਾ ਜੀਵਣਾ ਹੈ – 323