ਗੀਤ,,ਰੋਜ਼ ਦਾ ਕੁੱਤ ਕਲੇਸ਼।।

ਗੁਰਜਿੰਦਰ ਸਿੱਧੂ ਗਿੰਦਾ
(ਸਮਾਜ ਵੀਕਲੀ) 
ਤੈਨੂੰ ਕਿਹੜੀ ਮੱਖ ਹੈ ਲੜਦੀ,
ਹਰ ਵੇਲ਼ੇ ਮੇਰੇ ਨਾਲ ਰਹੇ ਤੂੰ ਲੜਦੀ,,
ਏਸੇ ਲਈ ਮੈਂ ਕਹਿੰਨਾ ਆਜਾ,
ਬਹਿਕੇ ਗੱਲ ਮੁਕਾਈਏ_
ਰੋਜ਼ ਦੇ ਕੁੱਤ ਕਲੇਸ਼ ਨਾਲੋਂ ਚੰਗਾ,
ਇੱਕ ਦੂਜੇ ਤੋਂ ਵੱਖ ਹੋ ਜਾਈਏ।
ਤੂੰ ਹਰ ਵੇਲੇ ਮਰਨ ਮਾਰਨ ਦੀਆਂ ਗੱਲਾਂ ਕਰਦਾ
ਗੱਲ ਗੱਲ ਤੇ ਲੜਨ ਨੂੰ ਖੜਦਾ
ਤੇਰੇ ਨਾਲ ਦੱਸ ਖਾਂ , ਰਹਿਣਾ ਚਾਹੁੰਦਾ ਕਿਹੜਾ
ਇੱਕ ਗੱਲ ਤੈਨੂੰ ਕਹਿਨਾ,ਤੁਹੀ ਛੱਡ ਦੇ ਮੇਰਾ ਖਹਿੜਾ।
ਹਰ ਵੇਲ਼ੇ ਮੈਨੂੰ ਰਹੇ ਡਰਾਉਂਦੀ,
ਭੱਜ ਭੱਜ ਕੇ ਖਾਣ ਨੂੰ ਆਉਂਦੀ,
ਤੇਰੀਆਂ ਕਹੀਆ ਗੱਲਾਂ,ਦੱਸ ਖਾਂ ਕਿਵੇਂ ਭੁਲਾਈਏ
ਰੋਜ਼ ਦੇ ਕੁੱਤ ਕਲੇਸ਼ ਤੋਂ ਚੰਗਾ,
ਇਕ ਦੂਜੇ ਤੋਂ ਵੱਖ ਹੋ ਜਾਈਏ।
ਤੂੰ ਵੀ ਬਣਦਾ ਫਿਰਦਾ ਚੰਗਾ,
ਹੋਰਾਂ ਪਿੱਛੇ ਲੱਗ ਕੇ,,ਮੈਨੂੰ ਬੋਲੇ ਚੰਗਾ ਮੰਦਾ,
ਹਰ ਇੱਕ ਦੇ ਤੂੰ ਗਲ ਪੈ ਜਾਵੇ , ਤੈਨੂੰ ਸਮਝਾਵੇ ਜਿਹੜਾ
ਇੱਕ ਗੱਲ ਮੈਂ ਤੈਨੂੰ ਦੱਸਾਂ,
ਤੂੰ ਹੀ ਛੱਡ ਦੇ ਮੇਰਾ ਖਹਿੜਾ।।
ਬੈਠ ਕੇ ਦੋ ਪਿਆਰ ਦੀਆਂ ਗੱਲਾਂ ਕਰੀਏ,
ਝਗੜੇ ਝੇੜੇ ਇਕ ਪਾਸੇ ਧਰੀਏ,,
ਸਾਰੀਆਂ ਗੱਲਾਂ ਆਪਾਂ ਦੋਵੇਂ,,ਇੱਕ ਦੂਜੇ ਨੂੰ ਸਮਝਾਈਏ
ਰੋਜ਼ ਦੇ ਕੁੱਤ ਕਲੇਸ਼ ਨਾਲੋਂ ਚੰਗਾ,,
ਦੋਵੇਂ ਚੁੱਪ ਹੋ ਜਾਈਏ।।
ਜਦੋਂ ਮੇਰੇ ਨਾਲ ਪਿਆਰ ਜਤਾਵੇ,,
ਗਿੰਦਿਆ ਜਾਨੂੰ ਜਾਨੂੰ ਕਹਿ ਬੁਲਾਵੇ,
ਏਸੇ ਗੱਲ ਲਈ ,,ਮੈਂ ਛੱਡ ਦੀ ਨੀ ਤੇਰਾ ਖਹਿੜਾ
ਇੱਕ ਗੱਲ ਮੈਂ ਤੈਨੂੰ ਦੱਸਾਂ,,
ਏਸੇ ਲਈ ਮੈਂ ਛੱਡ ਦੀ ਨੀ ਤੇਰਾ ਵੇਹੜਾ।
ਗੁਰਜਿੰਦਰ ਸਿੱਧੂ ਗਿੰਦਾ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
Previous articleਮੁਕਤੀ ਚਾਹੀਦੀ ਐ ਮੈਨੂੰ
Next articleਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਿਹਤ ਵਿਭਾਗ ਛਾਇਆ